ਭਾਰਤੀ ਪੁਰਸ਼ ਹਾਕੀ ਟੀਮ ਨੇ ਯੁਵਾ ਓਲੰਪਿਕ ''ਚ ਕੀਨੀਆ ਨੂੰ 7-1 ਨਾਲ ਹਰਾਇਆ

10/10/2018 9:32:50 AM

ਬਿਊਨਸ ਆਇਰਸ— ਭਾਰਤੀ ਪੁਰਸ਼ ਹਾਕੀ ਫਾਈਵ ਟੀਮ ਨੇ ਯੁਵਾ ਓਲੰਪਿਕ ਖੇਡਾਂ ਦੇ ਪੂਲ ਬੀ ਦੇ ਮੈਚ 'ਚ ਮੰਗਲਵਾਰ ਨੂੰ ਕੀਨੀਆ ਨੂੰ 7-1 ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ। ਭਾਰਤ ਵੱਲੋਂ ਸੁਦੀਪ ਚਿਰਮਾਕੋ (ਪੰਜਵੇਂ ਅਤੇ ਦਸਵੇਂ ਮਿੰਟ) ਅਤੇ ਰਬੀਚੰਦਰਾ ਮੋਈਰੰਗਥਮ (ਪੰਜਵੇਂ ਅਤੇ 11ਵੇਂ ਮਿੰਟ) ਨੇ ਦੋ-ਦੋ ਗੋਲ ਦਾਗੇ।

ਉਨ੍ਹਾਂ ਤੋਂ ਇਲਾਵਾ ਕਪਤਾਨ ਵਿਵੇਕ ਸਾਗਰ (ਅਠਵੇਂ), ਸੰਜੇ (14ਵੇਂ) ਅਤੇ ਰਾਹੁਲ ਕੁਮਾਰ ਰਾਜਭਰ (17ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਕੀਨੀਆ ਵੱਲੋਂ ਇਕਮਾਤਰ ਗੋਲ ਓਲੈਂਡਾ ਓਉਮਾ ਨੇ ਸਤਵੇਂ ਮਿੰਟ 'ਚ ਕੀਤਾ। ਭਾਰਤੀ ਟੀਮ ਵੀਰਵਾਰ ਨੂੰ ਆਪਣੇ ਚੌਥੇ ਮੈਚ 'ਚ ਆਸਟਰੇਲੀਆ ਨਾਲ ਭਿੜੇਗੀ।


Related News