ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਪੈਨਲਟੀ ਸ਼ੂਟਆਊਟ ''ਚ ਹਰਾਇਆ

06/03/2023 8:27:25 PM

ਲੰਡਨ- ਭਾਰਤ ਨੇ ਸ਼ਨੀਵਾਰ ਨੂੰ ਐੱਫ. ਆਈ. ਐੱਚ. ਪੁਰਸ਼ ਹਾਕੀ ਪ੍ਰੋ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਗ੍ਰੇਟ ਬ੍ਰਿਟੇਨ ਨੂੰ ਸ਼ੂਟਆਊਟ 'ਚ 4-2 (4-4) ਨਾਲ ਹਰਾਇਆ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (7ਵੇਂ ਮਿੰਟ), ਮਨਦੀਪ ਸਿੰਘ (19ਵੇਂ ਮਿੰਟ), ਸੁਖਜੀਤ ਸਿੰਘ (27ਵੇਂ ਮਿੰਟ) ਅਤੇ ਅਭਿਸ਼ੇਕ ਨੇ ਗੋਲ ਕੀਤੇ ਜਦਕਿ ਬ੍ਰਿਟੇਨ ਲਈ ਸੈਮ ਵਾਰਡ (8ਵੇਂ, 40ਵੇਂ, 47ਵੇਂ, 53ਵੇਂ) ਨੇ ਚਾਰ ਗੋਲ ਕਰਕੇ ਮੈਚ ਨੂੰ ਸ਼ੂਟਆਊਟ ਤੱਕ ਪਹੁੰਚਾਇਆ। 

ਸ਼ੂਟਆਊਟ ਵਿੱਚ ਭਾਰਤ ਦਾ ਪਲੜਾ ਸਪੱਸ਼ਟ ਤੌਰ 'ਤੇ ਭਾਰੀ ਸੀ। ਮਹਿਮਾਨ ਟੀਮ ਲਈ ਮਨਪ੍ਰੀਤ, ਹਰਮਨਪ੍ਰੀਤ, ਲਲਿਤ ਅਤੇ ਅਭਿਸ਼ੇਕ ਨੇ ਗੋਲ ਕੀਤੇ। ਗ੍ਰੇਟ ਬ੍ਰਿਟੇਨ ਲਈ ਕੈਲਾਨਨ ਅਤੇ ਜ਼ੈਕਰੀ ਵੈਲੇਸ ਹੀ ਗੋਲ ਕਰਨ ਵਾਲੇ ਸਨ। ਇਸ ਜਿੱਤ ਨਾਲ ਭਾਰਤ ਨੇ ਪ੍ਰੋ ਲੀਗ ਟੇਬਲ ਵਿੱਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਹਰਮਨਪ੍ਰੀਤ ਦੀ ਟੀਮ ਹੁਣ ਨੀਦਰਲੈਂਡ ਦੇ ਆਇੰਡਹੋਵਨ ਦੀ ਯਾਤਰਾ ਕਰੇਗੀ, ਜਿੱਥੇ ਉਹ ਯੂਰਪ ਦਾ ਦੌਰਾ ਖਤਮ ਕਰਨ ਤੋਂ ਪਹਿਲਾਂ ਮੇਜ਼ਬਾਨ ਡੱਚ ਟੀਮ ਅਤੇ ਅਰਜਨਟੀਨਾ ਦਾ ਸਾਹਮਣਾ ਕਰੇਗੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News