ਹਾਕੀ ਦੇ ਮਹਿਲਾ ਜੂਨੀਅਰ ਵਿਸ਼ਵ ਕੱਪ ਦੇ ਮੈਚ ਵਿੱਚ ਭਾਰਤ ਨੇ ਕੈਨੇਡਾ ਨੂੰ 12-0 ਨਾਲ ਦਿੱਤੀ ਕਰਾਰੀ ਮਾਤ
Thursday, Nov 30, 2023 - 05:18 PM (IST)
ਸੈਂਟੀਆਗੋ, (ਵਾਰਤਾ)- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਐਫ. ਆਈ. ਐਚ. ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ 2023 ਦੀ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ ਚਿਲੀ ਦੇ ਸੈਂਟੀਆਗੋ ਵਿੱਚ ਸ਼ੁਰੂਆਤੀ ਮੈਚ ਵਿੱਚ ਕੈਨੇਡਾ ਨੂੰ 12-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਵਲੋਂ ਅੰਨੂ (3 ਗੋਲ), ਦੀਪੀ ਮੋਨਿਕਾ ਟੋਪੋ (1 ਗੋਲ), ਮੁਮਤਾਜ਼ ਖਾਨ (4 ਗੋਲ), ਦੀਪਿਕਾ ਸੋਰੇਂਗ (3 ਗੋਲ), ਅਤੇ ਨੀਲਮ (1 ਗੋਲ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : BCCI ਨੇ ਵਧਾਇਆ ਰਾਹੁਲ ਦ੍ਰਾਵਿੜ ਦਾ ਕਾਰਜਕਾਲ, ਬਣੇ ਰਹਿਣਗੇ ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ
ਭਾਰਤ ਨੇ ਮੈਚ ਦੀ ਸ਼ੁਰੂਆਤ ਹਮਲਾਵਰ ਰਵੱਈਏ ਨਾਲ ਕੀਤੀ ਅਤੇ ਕੈਨੇਡਾ 'ਤੇ ਲਗਾਤਾਰ ਦਬਾਅ ਬਣਾਇਆ। ਅੰਨੂ ਨੇ ਚੌਥੇ ਅਤੇ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਸ਼ੁਰੂਆਤੀ ਗੋਲ ਕੀਤੇ। ਦੂਜੇ ਕੁਆਰਟਰ ਵਿੱਚ ਦੀਪ ਮੋਨਿਕਾ ਟੋਪੋ ਨੇ 21ਵੇਂ ਮਿੰਟ ਵਿੱਚ ਅਤੇ ਮੁਮਤਾਜ਼ ਖਾਨ ਨੇ 26ਵੇਂ ਮਿੰਟ ਵਿੱਚ ਇੱਕ-ਇੱਕ ਮੈਦਾਨੀ ਗੋਲ ਕੀਤਾ। ਇਸ ਦੌਰਾਨ ਕੈਨੇਡਾ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਉਹ ਇਸ ਦਾ ਫਾਇਦਾ ਨਹੀਂ ਉਠਾ ਸਕੇ।
ਚੰਗੀ ਬੜ੍ਹਤ ਦੇ ਬਾਵਜੂਦ, ਭਾਰਤੀ ਟੀਮ ਨੇ ਤੀਜੇ ਕੁਆਰਟਰ ਵਿੱਚ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਦੀਪਿਕਾ ਸੋਰੇਂਗ (34ਵੇਂ ਮਿੰਟ ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਆਪਣਾ ਦਬਦਬਾ ਕਾਇਮ ਰੱਖਿਆ, ਜਿਸ ਤੋਂ ਬਾਅਦ ਅੰਨੂ (39ਵੇਂ ਮਿੰਟ) ਨੇ ਆਪਣੀ ਹੈਟ੍ਰਿਕ ਪੂਰੀ ਕੀਤੀ। ਜਦਕਿ ਮੁਮਤਾਜ਼ ਖਾਨ (41ਵੇਂ ਮਿੰਟ) ਨੇ ਮੈਚ ਦਾ ਦੂਜਾ ਗੋਲ ਕੀਤਾ। ਇਸ ਤੋਂ ਇਲਾਵਾ, ਨੀਲਮ (45ਵੇਂ) ਨੇ ਪੈਨਲਟੀ ਕਾਰਨਰ ਤੋਂ ਆਪਣੇ ਸ਼ਾਟ ਨਾਲ ਆਖਰੀ ਕੁਆਰਟਰ ਦੇ ਅੰਤ ਤੱਕ ਭਾਰਤ ਦਾ ਸਕੋਰ 8-0 ਕਰ ਦਿੱਤਾ।
ਇਹ ਵੀ ਪੜ੍ਹੋ : ਨਿਸ਼ਾਨੇਬਾਜ਼ ਗਨੀਮਤ ਤੇ ਅਨੰਤਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਪਹਿਲਾ ਰਾਸ਼ਟਰੀ ਖਿਤਾਬ
ਭਾਰਤੀ ਟੀਮ ਦੀ ਗੋਲ ਕਰਨ ਦੀ ਭੁੱਖ ਚੌਥੇ ਕੁਆਰਟਰ ਵਿੱਚ ਵੀ ਜਾਰੀ ਰਹੀ, ਜਿਸ ਦੇ ਨਤੀਜੇ ਵਜੋਂ ਦੀਪਿਕਾ ਸੋਰੇਂਗ (50ਵੇਂ, 54ਵੇਂ ਮਿੰਟ) ਅਤੇ ਮੁਮਤਾਜ਼ ਖਾਨ (54ਵੇਂ, 60ਵੇਂ ਮਿੰਟ) ਦੇ ਗੋਲਾਂ ਨੇ ਨਾ ਸਿਰਫ਼ ਆਪਣੀ ਹੈਟ੍ਰਿਕ ਪੂਰੀ ਕੀਤੀ, ਸਗੋਂ ਭਾਰਤ ਨੂੰ 12-0 ਨਾਲ ਜਿੱਤ ਯਕੀਨੀ ਬਣਾਈ ਗਈ। ਭਾਰਤ ਦਾ ਅਗਲਾ ਮੈਚ 1 ਦਸੰਬਰ ਨੂੰ ਜਰਮਨੀ ਨਾਲ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8