ਅਧਿਬਨ ਦੀ ਵਾਪਸੀ ਨਾਲ ਭਾਰਤ ਨੇ ਬੇਲਾਰੂਸ ਨੂੰ ਹਰਾਇਆ

06/21/2017 12:02:29 AM

ਰੂਸ— ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਮੰਗਲਵਾਰ ਪੁਰਸ਼ ਵਰਗ ਦੀ ਜਿੱਤ ਦੀ ਖਬਰ ਆਈ ਤਾਂ ਮਹਿਲਾ ਵਰਗ ਨੂੰ ਯੂਕ੍ਰੇਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਵਰਗ ਵਿਚ ਲਗਾਤਾਰ ਦੋ ਮੈਚਾਂ ਵਿਚ ਭਾਸਕਰਨ ਅਧਿਬਨ ਦਾ ਹਾਰ ਜਾਣਾ ਇਕ ਪ੍ਰਮੁੱਖ ਕਾਰਨ ਰਿਹਾ ਪਰ ਮੰਗਲਵਾਰ ਉਸ ਦੀ ਜਿੱਤ ਨੇ ਭਾਰਤ ਲਈ ਜਿੱਤ ਦਾ ਦਰਵਾਜ਼ਾ ਖੋਲ੍ਹ ਦਿੱਤਾ। ਅਧਿਬਨ ਨੇ ਮੰਗਲਵਾਰ ਭਾਰਤੀ ਪੁਰਸ਼ ਟੀਮ ਵੱਲੋਂ ਇਕਲੌਤੀ ਜਿੱਤ ਦਰਜ ਕੀਤੀ ਜਦਕਿ ਬਾਕੀ ਤਿੰਨ ਮੈਚ ਡਰਾਅ ਰਹੇ। ਅਧਿਬਨ ਨੇ ਮੰਗਲਵਾਰ ਦੋ ਹਾਰ ਤੋਂ ਬਾਅਦ ਉਭਰਦੇ ਹੋਏ ਬੇਲਾਰੂਸ ਦੇ ਵਲਾਦੀਸਲਾਵ ਨੂੰ ਹਰਾ ਕੇ ਭਾਰਤ ਨੂੰ ਇਕ ਅੰਕ ਦਿਵਾਇਆ। ਵਿਦਿਤ ਗੁਜਰਾਤੀ ਨੇ ਮੰਗਲਵਾਰ ਇਕ ਵਾਰ ਫਿਰ ਪਹਿਲੇ ਬੋਰਡ 'ਤੇ 1/2 ਅੰਕ ਬਣਾਇਆ, ਉਸ ਨੇ ਜਿਹਗੇਲਕੋ ਸੇਰਜੀ ਨਾਲ, ਕ੍ਰਿਸ਼ਣਨ ਸ਼ੀਸ਼ ਕਿਰਣ ਨੇ ਕਿਰਿਲ ਸਤੂਪਕ ਨਾਲ ਤੇ ਪਰਿਮਾਰਜਨ ਨੇਗੀ ਨੇ ਆਲੇਕਸੀ ਫੇਡਰੋਵ ਨਾਲ ਮੈਚ ਡਰਾਅ ਖੇਡਿਆ। ਇਸ ਤਰ੍ਹਾਂ ਭਾਰਤੀ ਟੀਮ 2.5-1.5 ਨਾਲ ਇਹ ਮੈਚ ਜਿੱਤ ਕੇ 5ਵੇਂ ਸਥਾਨ 'ਤੇ ਪਹੁੰਚ ਗਈ।
ਮਹਿਲਾ ਟੀਮ ਵਿਚ ਮੰਗਲਵਾਰ ਤਨੀਆ ਦਾ ਹਾਰ ਜਾਣਾ ਭਾਰਤ ਲਈ ਮੁਸ਼ਕਿਲ ਘੜੀ ਲੈ ਕੇ ਆਇਆ। ਭਾਰਤ ਨੂੰ ਯੂਕ੍ਰੇਨ ਦੇ ਹੱਥੋਂ 2.5-1.5 ਨਾਲ ਹਾਰ ਝੱਲਣੀ ਪਈ। ਮੰਗਲਵਾਰ ਪਹਿਲੇ ਬੋਰਡ 'ਤੇ ਹਰਿਕਾ ਨੇ ਅੰਨਾ ਉਸ਼ੇਨਿਨਾ ਨਾਲ ਡਰਾਅ ਖੇਡਿਆ ਪਰ ਦੂਜੇ ਬੋਰਡ 'ਤੇ ਤਨੀਆ ਨੂੰ ਇਨਨਾ ਗਪੋਨੇਂਕੋਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਪਦਮਿਨੀ ਰਾਊਤ ਨੇ ਨਤਾਲੀਆ ਬੁਕਸਾ ਨਾਲ ਤੇ ਈਸ਼ਾ ਕਰਵਾੜੇ ਨੇ ਈਉਲਿਜਾ ਓਸਮਕ ਨਾਲ ਡਰਾਅ ਖੇਡਿਆ। ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਸਿੱਧੀ 6ਵੇਂ ਸਥਾਨ 'ਤੇ ਪਹੁੰਚ ਗਈ ਹੈ।
ਦੋਵੇਂ ਹੀ ਟੀਮਾਂ ਨੂੰ ਟਾਪ-3 ਵਿਚ ਜਗ੍ਹਾ ਬਣਾਉਣ ਲਈ ਆਪਣੇ ਬਚੇ ਹੋਏ ਮੈਚਾਂ ਵਿਚੋਂ ਘੱਟ ਤੋਂ ਘੱਟ 3 ਵਿਚ ਜਿੱਤ ਦਰਜ ਕਰਨੀ ਪਵੇਗੀ।


Related News