ਭਾਰਤ ਨੇ 20 ਤਮਗਿਆਂ ਨਾਲ ਕੀਤੀ ਦੁਬਈ ਪੈਰਾ ਬੈਡਮਿੰਟਨ ਦੀ ਸਮਾਪਤੀ
Tuesday, Apr 06, 2021 - 03:32 AM (IST)
ਦੁਬਈ– ਵਿਸ਼ਵ ਜੇਤੂ ਪ੍ਰਮੋਦ ਭਗਤ ਦੇ ਇੱਥੇ ਐਤਵਾਰ ਨੂੰ ਸ਼ਬਾਬ ਅਲ ਅਹਿਲੀ ਕਲੱਬ ਵਿਚ ਤੀਜੇ ਸ਼ੇਕ ਹਮਦਨ ਬਿਨ ਰਾਸ਼ਿਦ ਅਲ ਮਕਤੂਮ ਦੁਬਈ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 2021 ਟੂਰਨਾਮੈਂਟ ਵਿਚ ਦੋ ਸੋਨ ਤਮਗੇ ਜਿੱਤਣ ਦੇ ਨਾਲ ਭਾਰਤ ਨੇ ਕੁਲ 20 ਤਮਗਿਆਂ ਦੇ ਨਾਲ ਟੂਰਨਾਮੈਂਟ ਦੀ ਸਮਾਪਤੀ ਕੀਤੀ। ਚੋਟੀ ਪੱਧਰ ਦੇ ਸਟਾਰ ਬੈਡਮਿੰਟਨ ਖਿਡਾਰੀਆਂ ਕ੍ਰਿਸ਼ਣਾ ਨਾਗਰ ਤੇ ਪ੍ਰੇਮ ਕੁਮਾਰ ਅਲੀ ਨੇ ਵੀ ਟੂਰਨਾਮੈਂਟ ਦੇ ਆਖਰੀ ਦਿਨ ਸਾਂਝੇ ਤੌਰ ’ਤੇ ਐੱਸ. ਐੱਚ. 6 ਤੇ ਮਿਕਸਡ ਡਬਲਜ਼ ਡਬਲਯੂ. ਐੱਚ-1 ਤੇ ਡਬਲਯੂ. ਐੱਚ. 2 ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਲਈ ਦੋ ਸੋਨ ਤਮਗੇ ਜਿੱਤੇ।
ਇਹ ਖ਼ਬਰ ਪੜ੍ਹੋ- ਪ੍ਰਿਥਵੀ ਜਦੋਂ ਦੌੜਾਂ ਨਹੀਂ ਬਣਾ ਰਿਹਾ ਹੁੰਦਾ ਤਦ ਨੈੱਟ ’ਤੇ ਬੱਲੇਬਾਜ਼ੀ ਨਹੀਂ ਕਰਦਾ : ਪੋਂਟਿੰਗ
ਇਸ ਤਰ੍ਹਾਂ ਭਾਰਤ ਨੇ 4 ਸੋਨ, 6 ਚਾਂਦੀ ਤੇ 10 ਕਾਂਸੀ ਸਮੇਤ ਓਵਰਆਲ ਕੁਲ 20 ਤਮਗਿਆਂ ਦੇ ਨਾਲ ਚੋਟੀ ’ਤੇ ਰਹਿੰਦੇ ਹੋਏ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ। ਜਦਕਿ ਚਾਰ ਸੋਨ, 2 ਚਾਂਦੀ ਤੇ 2 ਕਾਂਸੀ ਤਮਗੇ ਹਾਸਲ ਕਰ ਫਰਾਂਸ ਅੱਠ ਤਮਗਿਆਂ ਦੇ ਨਾਲ ਦੂਜੇ ਤੇ ਮਲੇਸ਼ੀਆ 7 ਤਮਗਿਆਂ (7 ਸੋਨ, ਇਕ ਚਾਂਦੀ ਤੇ ਤਿੰਨ ਕਾਂਸੀ ) ਦੇ ਨਾਲ ਤੀਜੇ ਸਥਾਨ 'ਤੇ ਰਿਹਾ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਦੋ-ਪੱਖੀ ਸਬੰਧਾਂ ਦੀ ਬਹਾਲੀ ਚਾਹੁੰਦੈ ਪਾਕਿ ਹਾਕੀ ਮਹਾਸੰਘ
ਭਗਤ ਨੇ 39 ਮਿੰਟ ਤੱਕ ਚੱਲੇ ਸਖਤ ਮੁਕਾਬਲੇ 'ਚ ਹਮਵਤਨ ਨਿਤੇਸ਼ ਕੁਮਾਰ ਨੂੰ 21-17, 21-18 ਨਾਲ ਹਰਾ ਕੇ ਪਹਿਲਾ ਤੇ ਬਾਅਦ 'ਚ ਮਨੋਜ ਸਰਕਾਰ ਦੇ ਨਾਲ ਪੁਰਸ਼ ਮਿਕਸਡ ਐੱਸ. ਐੱਲ.3- ਐੱਸ. ਐੱਲ.4 ਮੁਕਾਬਲੇ 'ਚ ਹਮਵਤਨ ਨਿਤੇਸ਼ ਤੇ ਸੁਕਾਂਤ ਕਦਮ ਨੂੰ 21-18, 21-16 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਤੇ ਬਾਅਦ 'ਚ ਫਾਈਨਲ ਮੁਕਾਬਲਾ ਜਿੱਤ ਕੇ ਦੂਜਾ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਦੌਰਾਨ ਕ੍ਰਿਸ਼ਨਾ ਨਾਗਰ ਨੇ ਸਿਰਫ 27 ਮਿੰਟ 'ਚ ਹੀ ਪੁਰਸ਼ ਸਿੰਗਲ 'ਚ ਮਲੇਸ਼ੀਆ ਦੇ ਦੀਦੀਨ ਤੇਰਸੋਹ ਨੂੰ 21-17, 21-18 ਨਾਲ ਹਰਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।