ਭਾਰਤ ਦਾ ਸੈਮੀਫਾਈਨਲ ''ਚ ਮੁਕਾਬਲਾ ਪਾਕਿਸਤਾਨ ਨਾਲ
Friday, Aug 09, 2019 - 11:25 PM (IST)
ਨਵੀਂ ਦਿੱਲੀ— ਭਾਰਤੀ ਨੌਜਵਾਨ ਵਾਲੀਬਾਲ ਟੀਮ ਨੇ ਆਸਟਰੇਲੀਆ ਨੂੰ ਸ਼ੁੱਕਰਵਾਰ ਕੁਆਰਟਰ ਫਾਈਨਲ ਵਿਚ 3-1 ਨਾਲ ਹਰਾ ਕੇ ਮਿਆਂਮਾਰ ਵਿਚ ਖੇਡੀ ਜਾ ਰਹੀ ਏਸ਼ੀਆਈ ਅੰਡਰ-23 ਵਾਲੀਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਕੇ ਇਤਿਹਾਸ ਰਚ ਦਿੱਤਾ।
ਭਾਰਤੀ ਟੀਮ ਨੇ ਆਸਟਰੇਲੀਆ ਨੂੰ 16-25, 25-19, 25-21, 27-25 ਨਾਲ ਹਰਾਇਆ। ਭਾਰਤ ਦਾ ਸੈਮੀਫਾਈਨਲ ਵਿਚ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਕਜ਼ਾਕਿਸਤਾਨ ਨੂੰ ਹਰਾਇਆ। ਇਹ ਪਹਿਲੀ ਵਾਰ ਹੈ, ਜਦੋਂ ਕੋਈ ਭਾਰਤੀ ਟੀਮ ਸੈਮੀਫਾਈਨਲ ਵਿਚ ਪਹੁੰਚੀ ਹੈ। ਕੋਚ ਪ੍ਰੀਤਮ ਸਿੰਘ ਚੌਹਾਨ ਨੇ ਟੀਮ ਦੇ ਇਸ ਪ੍ਰਦਰਸ਼ਨ 'ਤੇ ਖੁਸ਼ੀ ਜਤਾਈ ਹੈ।
