ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਕੀਤਾ ਟੈਸਟ ਸੀਰੀਜ਼ ''ਚ ਕਲੀਨ ਸਵੀਪ

Friday, Jul 27, 2018 - 11:26 PM (IST)

ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਕੀਤਾ ਟੈਸਟ ਸੀਰੀਜ਼ ''ਚ ਕਲੀਨ ਸਵੀਪ

ਜਲੰਧਰ— ਸ਼੍ਰੀਲੰਕਾ 'ਚ ਖੇਡੀ ਗਈ ਅੰਡਰ-19 ਯੂਥ ਟੈਸਟ ਸੀਰੀਜ਼ 'ਚ ਭਾਰਤ ਨੇ ਕਲੀਨ ਸਵੀਪ ਕਰ ਲਿਆ ਹੈ। 2 ਟੈਸਟਾਂ ਦੀ ਇਸ ਸੀਰੀਜ਼ ਨਾਲ ਭਾਰਤ ਨੂੰ 4 ਨਵੇਂ ਸਿਤਾਰੇ ਵੀ ਮਿਲੇ ਹਨ। ਭਾਰਤ ਨੇ ਇਸ ਦੌਰਾਨ ਗੇਂਦਬਾਜ਼ੀ, ਬੱਲੇਬਾਜ਼ੀ ਤੇ ਫੀਲਡਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਦੀ ਸਭ ਤੋਂ ਵੱਡੀ ਖੂਬੀ ਇਹ ਰਹੀ ਕਿ ਉਸ ਨੇ ਦੋਵੇਂ ਟੈਸਟ ਪਾਰੀ ਨਾਲ ਜਿੱਤੇ। ਇਨ੍ਹਾਂ 'ਚ ਆਲਰਾਊਂਡਰ ਆਯੁਸ਼ ਬਾਦੋਨੀ, ਤੇਜ਼ ਗੇਂਦਬਾਜ਼ ਮੋਹਿਤ ਜਾਂਗੜਾ, ਸਲਾਮੀ ਬੱਲੇਬਾਜ਼ ਅਰਥਵ ਤਾਯਡੇ ਤੋਂ ਇਲਾਵਾ ਮੱਧਕ੍ਰਮ ਦੇ ਬੱਲੇਬਾਜ਼ ਪਵਨ ਸ਼ਾਹ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਬਾਦੋਨੀ ਤਾਂ ਪੂਰੀ ਸੀਰੀਜ਼ 'ਚ ਛਾਇਆ ਰਿਹਾ। ਉਥੇ ਹੀ ਪਵਨ ਸ਼ਾਹ ਦੋਹਰਾ ਸੈਂਕੜਾ ਲਾ ਕੇ ਚਰਚਾ 'ਚ ਰਿਹਾ।


Related News