ਪਹਿਲੇ ਵਨਡੇ ਦੀ ਜਿੱਤ ਤੋਂ ਬਾਅਦ ਕੋਹਲੀ ਨੇ ਇਸ ਖਿਡਾਰੀ ਦੀਆਂ ਤਰੀਫਾਂ ਦੇ ਬੰਨ੍ਹੇ ਪੁਲ

09/18/2017 1:41:55 AM

ਚੇਨਈ— ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਕਿਹਾ ਕਿ ਮਹੱਤਪੂਰਨ ਸਮੇਂ 'ਤੇ ਹਾਰਦਿਕ ਪਡੰਯਾ ਦੀ ਧਮਾਕੇਦਾਰ ਪਾਰੀ ਨੇ ਆਸਟਰੇਲੀਆ ਦੇ ਖਿਲਾਫ 5 ਵਨਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤ ਦੇ ਲਈ ਮੈਚ ਬਦਲ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੂੰ 282 ਦੌੜਾਂ ਦਾ ਟੀਚਾ ਦਿੱਤਾ ਸੀ। ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਡਕਵਰਥ ਲੂਈਸ ਨਿਯਮ ਦੇ ਤਹਿਤ ਆਸਟਰੇਲੀਆ ਸਾਹਮਣੇ 21 ਓਵਰ 'ਚ 164 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਭਾਰਤ ਨੇ ਆਸਟਰੇਲੀਆ ਨੂੰ 26 ਦੌੜਾਂ ਨਾਲ ਹਾਰ ਦਿੱਤਾ। ਭਾਰਤ ਨੇ 5 ਵਨਡੇ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।
ਪੰਡਯਾ ਨੇ 66 ਗੇਦਾਂ 'ਚ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਧੋਨੀ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਪਾਰੀ ਨੂੰ 281 ਦੌੜਾਂ ਤਕ ਪਹੁੰਚਾ 'ਚ ਮਦਦ ਕੀਤੀ। ਕੋਹਲੀ ਨੇ ਕਿਹਾ ਕਿ ਭਾਰਤ ਨੇ ਇਕ ਬਾਰ ਫਿਰ ਸਾਬਤ ਕਰ ਦਿੱਤਾ ਕਿ ਹੇਠਲਾ ਮੱਧਕ੍ਰਮ ਕਿੰਨਾ ਸ਼ਾਨਦਾਰ ਹੈ। ਅਸੀਂ ਵਿਕਟਾਂ ਗੁਆਈਆਂ ਪਰ ਐੱਮ.ਐੱਸ.ਧੋਨੀ ਅਤੇ ਕੇਦਾਰ ਨੇ ਵਧੀਆ ਖੇਡਿਆ। ਹਾਰਦਿਕ ਅਤੇ ਬਾਅਦ 'ਚ ਐੱਮ.ਐੱਸ ਧੋਨੀ ਨੇ ਪਾਰੀ ਦੀ ਸਮਾਪਤੀ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਤਰੀਕੇ ਨਾਲ ਕੀਤੀ। ਕੋਹਲੀ ਨੇ ਕਿਹਾ ਕਿ ਹਾਰਦਿਕ ਖੁਦ 'ਤੇ ਭਰੋਸਾ ਕਰਦੇ ਹਨ ਅਤੇ ਉਸ ਦੀ ਪਾਰੀ ਮੈਚ ਦਾ ਪਾਸਾ ਪਲਟਨ ਵਾਲੀ ਸੀ।


Related News