ਵਿਸ਼ਵ ਕੱਪ ਜਿੱਤ ਸਕਦਾ ਹੈ ਭਾਰਤ,ਪਰ ਮਜ਼ਬੂਤ ​​ਦਾਅਵੇਦਾਰ ਦਾ ਠੱਪਾ ਲਗਾਉਣਾ ਸਹੀ ਨਹੀਂ : ਕਪਿਲ ਦੇਵ

09/18/2023 6:00:27 PM

ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਭਾਰਤੀ ਟੀਮ ਆਪਣੀ ਧਰਤੀ 'ਤੇ ਵਨਡੇ ਵਿਸ਼ਵ ਕੱਪ ਜਿੱਤ ਸਕਦੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਪ੍ਰਬਲ ਦਾਅਵੇਦਾਰ ਦਾ ਠੱਪਾ ਲਗਾਉਣਾ ਸਹੀ ਨਹੀਂ ਹੈ ਕਿਉਂਕਿ ਬਹੁਤ ਕੁਝ ਕਿਸਮਤ 'ਤੇ ਨਿਰਭਰ ਕਰੇਗਾ। ਕਪਿਲ ਨੇ ਕਿਹਾ, ''ਜੇਕਰ ਅਸੀਂ ਚੋਟੀ ਦੇ ਚਾਰ 'ਚ ਸ਼ਾਮਲ ਹੁੰਦੇ ਹਾਂ ਤਾਂ ਇਹ ਮਹੱਤਵਪੂਰਨ ਹੋਵੇਗਾ। ਇਸ ਤੋਂ ਬਾਅਦ ਤੋਂ ਇਹ  ਕਿਸਮਤ ਦੀ ਗੱਲ ਹੈ।"

ਇਹ ਵੀ ਪੜ੍ਹੋ- ਏਸ਼ੀਆ ਕੱਪ ਜਿੱਤਣ 'ਤੇ PM ਮੋਦੀ ਨੇ ਦਿੱਤੀ ਭਾਰਤੀ ਟੀਮ ਨੂੰ ਵਧਾਈ
ਉਨ੍ਹਾਂ ਨੇ ਜੰਮੂ ਤਵੀ ਗੋਲਫ ਕੋਰਸ 'ਤੇ 4 ਤੋਂ 7 ਅਕਤੂਬਰ ਤੱਕ ਹੋਣ ਵਾਲੇ ਜੰਮੂ-ਕਸ਼ਮੀਰ ਓਪਨ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਦੇ ਮੌਕੇ ਕਿਹਾ, 'ਅਸੀਂ ਫਿਲਹਾਲ ਇਹ ਨਹੀਂ ਕਹਿ ਸਕਦੇ ਕਿ ਅਸੀਂ ਮਜ਼ਬੂਤ ​​ਦਾਅਵੇਦਾਰ ਹਾਂ। ਸਾਡੀ ਟੀਮ ਚੰਗੀ ਹੈ। ਦਿਲ ਕੁਝ ਕਹਿੰਦਾ ਹੈ ਤੇ ਮਨ ਕਹਿੰਦਾ ਹੈ ਕਿ ਬਹੁਤ ਮਿਹਨਤ ਕਰਨੀ ਪਵੇਗੀ। ਮੈਂ ਆਪਣੀ ਟੀਮ ਨੂੰ ਜਾਣਦਾ ਹਾਂ ਪਰ ਮੈਂ ਹੋਰ ਟੀਮਾਂ ਨੂੰ ਨਹੀਂ ਜਾਣਦਾ। ਅਜਿਹੇ 'ਚ ਜਵਾਬ ਦੇਣਾ ਗਲਤ ਹੋਵੇਗਾ। ਉਨ੍ਹਾਂ ਨੇ ਕਿਹਾ, ''ਜਿੱਥੋਂ ਤੱਕ ਭਾਰਤ ਦਾ ਸਵਾਲ ਹੈ, ਇਹ ਟੀਮ ਜਿੱਤ ਸਕਦੀ ਹੈ। ਉਨ੍ਹਾਂ ਨੂੰ ਜੋਸ਼ ਨਾਲ ਖੇਡਣਾ ਚਾਹੀਦਾ ਹੈ।'' ਭਾਰਤ ਨੇ ਏਸ਼ੀਆ ਕੱਪ ਦੇ ਫਾਈਨਲ 'ਚ ਸ਼੍ਰੀਲੰਕਾ ਨੂੰ ਦਸ ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ।
ਉਨ੍ਹਾਂ ਨੇ ਕਿਹਾ, ''ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਮੈਨੂੰ ਖੁਸ਼ੀ ਹੈ ਕਿ ਹੁਣ ਹਰ ਦੇਸ਼ 'ਚ ਸਾਡੇ ਤੇਜ਼ ਗੇਂਦਬਾਜ਼ 10 ਵਿਕਟਾਂ ਲੈ ਰਹੇ ਹਨ। ਇਹ ਸੋਨੇ 'ਤੇ ਸੁਹਾਗਾ ਹੈ। ਇਕ ਸਮੇਂ ਅਸੀਂ ਸਪਿਨਰਾਂ 'ਤੇ ਨਿਰਭਰ ਸੀ ਪਰ ਹੁਣ ਅਜਿਹਾ ਨਹੀਂ ਹੈ। ਇਹ ਇਸ ਟੀਮ ਦੀ ਤਾਕਤ ਹੈ। ਕਪਿਲ ਨੇ ਇਹ ਵੀ ਕਿਹਾ ਕਿ ਇਕ ਪ੍ਰਸ਼ੰਸਕ ਹੋਣ ਦੇ ਨਾਤੇ ਉਹ ਏਸ਼ੀਆ ਕੱਪ ਵਰਗਾ ਇਕਤਰਫਾ ਮੈਚ ਨਹੀਂ ਸਗੋਂ ਕਰੀਬੀ ਮੈਚ ਦੇਖਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ-  ਸ਼ੁਭੰਕਰ ਸ਼ਰਮਾ BMW PGA ਚੈਂਪੀਅਨਸ਼ਿਪ 'ਚ 36ਵੇਂ ਸਥਾਨ 'ਤੇ
ਉਨ੍ਹਾਂ ਨੇ ਕਿਹਾ, ''ਇਕ ਕ੍ਰਿਕਟਰ ਹੋਣ ਦੇ ਨਾਤੇ ਮੈਨੂੰ ਨਜ਼ਦੀਕੀ ਮੈਚ ਦੇਖਣਾ ਪਸੰਦ ਹੈ। ਪਰ ਇੱਕ ਖਿਡਾਰੀ ਦੇ ਤੌਰ 'ਤੇ ਮੈਂ ਉਸ ਨੂੰ 30 ਦੌੜਾਂ 'ਤੇ ਆਊਟ ਕਰਕੇ ਮੈਚ ਜਿੱਤਣਾ ਚਾਹਾਂਗਾ। ਇੱਕ ਦਰਸ਼ਕ ਦੇ ਤੌਰ 'ਤੇ ਮੈਂ ਨਜ਼ਦੀਕੀ ਮੈਚ ਦੇਖਣਾ ਚਾਹਾਂਗਾ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਤਾਰੀਫ਼ ਕਰਦੇ ਹੋਏ ਕਪਿਲ ਨੇ ਕਿਹਾ, ''ਇਹ ਇਕ ਨੌਜਵਾਨ ਖਿਡਾਰੀ ਹੈ ਜੋ ਭਾਰਤੀ ਕ੍ਰਿਕਟ ਦਾ ਭਵਿੱਖ ਹੈ। ਭਾਰਤ 'ਚ ਅਜਿਹੇ ਖਿਡਾਰੀ ਦਾ ਹੋਣਾ ਮਾਣ ਵਾਲੀ ਗੱਲ ਹੈ। ਸ਼ਿਖਰ ਧਵਨ, ਰਵੀਚੰਦਰਨ ਅਸ਼ਵਿਨ ਅਤੇ ਯੁਜਵੇਂਦਰ ਚਾਹਲ ਵਰਗੇ ਸੀਨੀਅਰ ਖਿਡਾਰੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ। ਕਪਿਲ ਨੇ ਹਾਲਾਂਕਿ ਚੋਣਕਾਰਾਂ ਦਾ ਬਚਾਅ ਕਰਦੇ ਹੋਏ ਕਿਹਾ, ''ਜੋ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ ਉਨ੍ਹਾਂ ਦੀ ਚਰਚਾ ਹੋ ਰਹੀ ਹੈ। ਹਰ ਕਿਸੇ ਦੀ ਆਪਣੀ ਰਾਏ ਹੈ। ਚੋਣਕਾਰ ਸਾਡੇ ਨਾਲੋਂ ਬਿਹਤਰ ਜਾਣਦੇ ਹਨ ਕਿਉਂਕਿ ਉਹ ਆਪਸ 'ਚ ਸਲਾਹ ਕਰਕੇ ਸਭ ਤੋਂ ਵਧੀਆ ਟੀਮ ਚੁਣਦੇ ਹਨ। ਉਨ੍ਹਾਂ ਨੂੰ ਉਨ੍ਹਾਂ ਦਾ ਕੰਮ ਕਰਨ ਦਿਓ। ਉਂਗਲਾਂ ਚੁੱਕਣਾ ਸੌਖਾ ਹੈ।"

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News