9ਵੀਂ ਏਸ਼ੀਅਨ ਯੋਗਾ ਸਪੋਰਟਸ ਚੈਂਪੀਅਨਸ਼ਿਪ ''ਚ ਭਾਰਤ ਬਣਿਆ ਓਵਰਆਲ ਚੈਂਪੀਅਨ
Sunday, Sep 15, 2019 - 02:08 PM (IST)

ਜਿਓਸੂ (ਦੱ. ਕੋਰੀਆ)— 5 ਤੋਂ 8 ਸਤੰਬਰ ਤਕ ਦੱਖਣੀ ਕੋਰੀਆ ਦੇ ਜਿਓਸੂ ਵਿਚ ਆਯੋਜਿਤ ਹੋਈ 9ਵੀਂ ਏਸ਼ੀਅਨ ਯੋਗਾ ਸਪੋਰਟਸ ਚੈਂਪੀਅਨਸ਼ਿਪ-2019 ਵਿਚ ਭਾਰਤੀ ਯੋਗਾ ਟੀਮ ਨੇ 26 ਸੋਨ, 21 ਚਾਂਦੀ ਤੇ 15 ਕਾਂਸੀ ਸਮੇਤ ਕੁਲ 62 ਤਮਗੇ ਜਿੱਤ ਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਵੀਅਤਨਾਮ ਕੁਲ 22 ਤਮਗਿਆਂ ਨਾਲ ਦੂਜੇ ਜਦਕਿ ਸਿੰਗਾਪੁਰ 15 ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ। ਇਹ ਜਾਣਕਾਰੀ ਏਸ਼ੀਅਨ ਯੋਗਾ ਫੈੱਡਰੇਸ਼ਨ ਦੇ ਮੁਖੀ ਅਸ਼ੋਕ ਕੁਮਾਰ ਨੇ ਦਿੱਤੀ।