ਭਾਰਤ ਨੇ ਵਿਸ਼ਵ ਤੇ ਯੂਰਪੀਅਨ ਚੈਂਪੀਅਨ ਬੈਲਜੀਅਮ ਨੂੰ ਹਰਾਇਆ

Tuesday, Oct 01, 2019 - 08:30 PM (IST)

ਭਾਰਤ ਨੇ ਵਿਸ਼ਵ ਤੇ ਯੂਰਪੀਅਨ ਚੈਂਪੀਅਨ ਬੈਲਜੀਅਮ ਨੂੰ ਹਰਾਇਆ

ਐਟਵਰਪ— ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਵਿਸ਼ਵ ਤੇ ਯੂਰਪੀਅਨ ਚੈਂਪੀਅਨ ਬੈਲਜੀਅਮ ਨੂੰ 2-1 ਨਾਲ ਹਰਾ ਕੇ ਇਸ ਦੌਰੇ 'ਤੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਭਾਰਤ ਦੀ ਜਿੱਤ 'ਚ ਅਮਿਤ ਰੋਹਿਦਾਸ ਨੇ 10ਵੇਂ ਤੇ ਸਿਮਰਨਜੀਤ ਸਿੰਘ ਨੇ 52ਵੇਂ ਮਿੰਟ 'ਚ ਗੋਲ ਕੀਤਾ। ਭਾਰਤ ਦੀ ਬੈਲਜੀਅਮ ਦੌਰੇ 'ਚ ਇਹ ਲਗਾਤਾਰ ਚੌਥੀ ਜਿੱਤ ਹੈ। ਬੈਲਜੀਅਮ ਦਾ ਇਕਲੌਤਾ ਗੋਲ ਕਪਤਾਨ ਫੇਲਿਕਸ ਡੇਨਾਇਰ ਨੇ 33ਵੇਂ ਮਿੰਟ 'ਚ ਕੀਤਾ। ਭਾਰਤੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਇਸ ਮੈਚ 'ਚ ਕੁਝ ਵਧੀਆ ਬਚਾਅ ਕੀਤੇ ਮੇਜਬਾਨ ਟੀਮ ਨੂੰ ਗੋਲ ਕਰਨ ਤੋਂ ਰੋਕ ਰੱਖਿਆ। ਭਾਰਤ ਨੇ ਇਸ ਤੋਂ ਪਹਿਲਾਂ ਸਪੇਨ ਨੂੰ 2 ਮੈਚਾਂ 'ਚ 6-1 ਤੇ 5-1 ਨਾਲ ਹਰਾਇਆ ਸੀ। ਭਾਰਤੀ ਟੀਮ ਇਸ ਦੌਰੇ ਦੇ ਆਪਣੇ ਪੰਜਵੇਂ ਤੇ ਆਖਰੀ ਮੈਚ 'ਚ ਬੈਲਜੀਅਮ ਨਾਲ ਵੀਰਵਾਰ ਨੂੰ ਭਿੜੇਗੀ। ਇਸ ਮੁਕਾਬਲੇ ਨਾਲ ਭਾਰਤੀ ਸਟ੍ਰਾਇਕਰ ਮਨਦੀਪ ਸਿੰਘ ਨੇ ਆਪਣੇ 150 ਮੈਚ ਪੂਰੇ ਕਰ ਲਏ, ਜਿਸ ਦੇ ਲਈ ਹਾਕੀ ਇੰਡੀਆ ਨੇ ਉਸ ਨੂੰ ਵਧਾਈ ਦਿੱਤੀ ਹੈ। ਮਨਦੀਪ ਨੇ ਸੀਨੀਅਰ ਰਾਸ਼ਟਰੀ ਟੀਮ ਦੇ ਨਾਲ ਆਪਣਾ ਕਰੀਅਰ 2013 'ਚ ਸ਼ੁਰੂ ਕੀਤਾ ਸੀ।


author

Gurdeep Singh

Content Editor

Related News