ਭਾਰਤ ਨੇ FIH ਪ੍ਰੋ ਲੀਗ ''ਚ ਦੱਖਣੀ ਅਫਰੀਕਾ ਨੂੰ 10-2 ਨਾਲ ਹਰਾਇਆ
Monday, Feb 14, 2022 - 03:58 PM (IST)
ਪੋਚੇਫਸਟਰੂਮ (ਵਾਰਤਾ)- ਭਾਰਤ ਨੇ ਦੱਖਣੀ ਅਫਰੀਕਾ ਵਿਚ ਐੱਫ.ਆਈ.ਐੱਚ. ਪ੍ਰੋ ਲੀਗ ਮੈਚ ਵਿਚ ਮੇਜ਼ਬਾਨ ਟੀਮ ਨੂੰ 10-2 ਨਾਲ ਹਰਾਇਆ। ਭਾਰਤ ਦੀ ਹਾਕੀ ਟੀਮ ਨੇ ਐਤਵਾਰ ਨੂੰ ਡਰੈਗ ਫਲਿੱਕ ਮਾਹਿਰ ਹਰਮਨਪ੍ਰੀਤ ਸਿੰਘ ਦੇ 4 ਰੋਮਾਂਚਕ ਗੋਲਾਂ ਦੀ ਮਦਦ ਨਾਲ ਦੱਖਣੀ ਅਫਰੀਕਾ 'ਤੇ ਬੜ੍ਹਤ ਬਣਾਈ, ਜਿਸ ਨਾਲ ਦੱਖਣੀ ਅਫਰੀਕਾ ਪਹਿਲੇ ਹਾਫ ਵਿਚ 3-1 ਨਾਲ ਪਛੜ ਗਿਆ।
ਭਾਰਤੀ ਖਿਡਾਰੀ ਹਰਮਨਪ੍ਰੀਤ ਨੇ 36ਵੇਂ, 52ਵੇਂ, 60ਵੇਂ ਮਿੰਟ ਵਿਚ ਦੋ ਗੋਲ ਕੀਤੇ। ਜਦੋਂ ਕਿ ਭਾਰਤ ਲਈ ਸ਼ਿਲਾਨੰਦ ਲਾਕੜਾ ਨੇ 27ਵੇਂ ਅਤੇ 48ਵੇਂ ਮਿੰਟ ਵਿਚ ਗੋਲ ਕੀਤੇ। ਇਸ ਦੇ ਨਾਲ ਹੀ 15ਵੇਂ ਮਿੰਟ ਵਿਚ ਸੁਰਿੰਦਰ ਕੁਮਾਰ, 28ਵੇਂ ਮਿੰਟ ਵਿਚ ਮਨਦੀਪ ਸਿੰਘ, 45ਵੇਂ ਮਿੰਟ ਵਿਚ ਸੁਮਿਤ ਅਤੇ 56ਵੇਂ ਮਿੰਟ ਵਿਚ ਸ਼ਮਸ਼ੇਰ ਸਿੰਘ ਨੇ ਗੋਲ ਕਰਕੇ ਦੱਖਣੀ ਅਫਰੀਕਾ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਦੱਖਣੀ ਅਫਰੀਕਾ ਲਈ ਡੇਨੀਅਲ ਬੇਲ ਅਤੇ ਕੋਨੋਰ ਬਿਉਚੈਂਪ ਨੇ ਇਕ-ਇਕ ਗੋਲ ਕੀਤਾ। ਭਾਰਤ ਇਸ ਸਮੇਂ 4 ਮੈਚਾਂ ਤੋਂ ਬਾਅਦ 9 ਅੰਕਾਂ ਨਾਲ ਪ੍ਰੋ ਲੀਗ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਹੈ। ਦੱਖਣੀ ਅਫਰੀਕਾ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਉਹ ਇਕ ਵੀ ਮੈਚ ਨਹੀਂ ਜਿੱਤ ਸਕਿਆ। ਭਾਰਤ ਅਗਲਾ FIH ਹਾਕੀ ਪ੍ਰੋ ਲੀਗ 2022 ਹੋਮ ਲੈੱਗ ਵਿਚ 26 ਅਤੇ 27 ਫਰਵਰੀ ਨੂੰ ਸਪੇਨ ਨਾਲ ਖੇਡੇਗਾ।