ਭਾਰਤ ਨੇ ਸਕਾਟਲੈਂਡ ਨੂੰ 2-1 ਨਾਲ ਹਰਾ ਫਾਈਨਲ ''ਚ ਬਣਾਈ ਜਗ੍ਹਾ
Monday, Jun 03, 2019 - 09:40 PM (IST)

ਡਬਲਿਨ— ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਇੱਥੇ ਚਾਰ ਦੇਸ਼ਾਂ ਦੇ ਅੰਡਰ-21 ਟੂਰਨਾਮੈਂਟ 'ਚ ਸਕਾਟਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਮੁਮਤਾਜ ਖਾਨ (36ਵੇਂ ਮਿੰਟ) ਤੇ ਗਗਨਦੀਪ ਕੌਪ (51ਵੇਂ ਮਿੰਟ) ਨੇ ਭਾਰਤ ਵਲੋਂ ਗੋਲ ਕੀਤੇ। ਸਕਾਟਲੈਂਡ ਵਲੋਂ ਮਾਰਗਰੀ ਜਸਟਿਸ ਨੇ 50ਵੇਂ ਮਿੰਟ 'ਚ ਗੋਲ ਕੀਤਾ। ਭਾਰਤ ਨੇ ਸ਼ੁਰੂਆਤ ਤੋਂ ਹੀ ਦਬਦਬਾਅ ਬਣਾ ਕੇ ਰੱਖਿਆ ਪਰ ਪਹਿਲੇ 2 ਕੁਆਰਟਰ 'ਚ ਕੋਈ ਗੋਲ ਨਹੀਂ ਕੀਤੇ। ਉਸ ਨੇ ਤੀਜੇ ਤੇ ਚੌਥੇ ਕੁਆਰਟਰ 'ਚ ਇਕ ਗੋਲ ਕੀਤਾ। ਭਾਰਤ ਮੰਗਲਵਾਰ ਨੂੰ ਹੋਣ ਵਾਲੇ ਫਾਈਨਲ 'ਚ ਕੈਨੇਡਾ ਜਾ ਆਇਰਲੈਂਡ 'ਚ ਕਿਸੇ ਇਕ ਨਾਲ ਭਿੜੇਗਾ।