ਭਾਰਤ ਨੇ ਪ੍ਰਿੰਸੇਸ ਕੱਪ ਵਾਲੀਬਾਲ ''ਚ ਮਲੇਸੀਆ ਨੂੰ 3-0 ਨਾਲ ਹਰਾਇਆ
Sunday, Jun 26, 2022 - 06:57 PM (IST)

ਨਵੀਂ ਦਿੱਲੀ- ਭਾਰਤ ਦੀ ਸੀਨੀਅਰ ਮਹਿਲਾ ਵਾਲੀਬਾਲ ਟੀਮ ਨੇ ਥਾਈਲੈਂਡ ਦੇ ਨੇਖੋਮ ਪੇਥੋਮ 'ਚ 21ਵੇਂ ਪ੍ਰਿੰਸੇਸ ਕੱਪ ਦੇ ਸ਼ੁਰੂਆਤੀ ਦੌਰ ਦੇ ਤੀਜੇ ਲੀਗ ਮੈਚ 'ਚ ਮਲੇਸ਼ੀਆ ਨੂੰ 2-0 ਨਾਲ ਹਰਾਇਆ। ਭਾਰਤ ਨੇ 25-17, 25-16, 25-22 ਨਾਲ ਜਿੱਤ ਦਰਜ ਕੀਤੀ।
24 ਜੂਨ ਨੂੰ ਸ਼ੁਰੂ ਹੋਇਆ ਇਹ ਟੂਰਨਾਮੈਂਟ 30 ਤਕ ਚੱਲੇਗਾ। ਭਾਰਤ ਵਲੋਂ ਅਨੁਸ਼੍ਰੀ ਕੇ. ਪੀ. ਤੇ ਬਲਾਕਰ ਸੂਰਯਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਵਾਲੀਬਾਲ ਮਹਾਸੰਘ (ਵੀ. ਐੱਫ. ਆਈ.) ਦੇ ਪ੍ਰਧਾਨ ਅਚਯੁਤਾ ਸਾਮੰਤ ਨੇ ਚੈਂਪੀਅਨਸ਼ਿਪ 'ਚ ਲਗਾਤਾਰ ਤੀਜੀ ਜਿੱਤ ਲਈ ਟੀਮ ਨੂੰ ਵਧਾਈ ਦਿੱਤੀ।