ਅੱਜ ਆਹਮੋ-ਸਾਹਮਣੇ ਹੋਣਗੇ ਭਾਰਤ-ਬੰਗਲਾਦੇਸ਼, ਜਿੱਤ ਲਈ ਦੋਵਾਂ ਟੀਮਾਂ ਅੱਗੇ ਇਹ ਹੋਣਗੀਆਂ ਚੁਣੌਤੀਆਂ

Thursday, Oct 19, 2023 - 11:01 AM (IST)

ਅੱਜ ਆਹਮੋ-ਸਾਹਮਣੇ ਹੋਣਗੇ ਭਾਰਤ-ਬੰਗਲਾਦੇਸ਼, ਜਿੱਤ ਲਈ ਦੋਵਾਂ ਟੀਮਾਂ ਅੱਗੇ ਇਹ ਹੋਣਗੀਆਂ ਚੁਣੌਤੀਆਂ

ਪੁਣੇ (ਭਾਸ਼ਾ) : ਭਾਰਤੀ ਟੀਮ ਵਨ ਡੇ ਵਿਸ਼ਵ ਕੱਪ-2023 ਦੇ ਲੀਗ ਮੈਚ ਵਿਚ ਵੀਰਵਾਰ ਨੂੰ ਇੱਥੇ ਬੰਗਲਾਦੇਸ਼ ਵਿਰੁੱਧ ਮੈਦਾਨ ’ਤੇ ਉਤਰੇਗੀ ਤਾਂ ਉਸਦੀ ਕੋਸ਼ਿਸ਼ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਟੂਰਨਾਮੈਂਟ ਵਿਚ ਲਗਾਤਾਰ ਚੌਥੀ ਜਿੱਤ ਦਰਜ ਕਰਨ ਦੀ ਹੋਵੇਗੀ। ਕਪਤਾਨ ਰੋਹਿਤ ਸ਼ਰਮਾ ਦੀ ਟੀਮ ਵਿਸ਼ਵ ਕੱਪ ਵਿਚ ਹਾਲ ਹੀ ਵਿਚ ਦੋ ਮੈਚਾਂ ਵਿਚ ਉਲਟਫੇਰ ਤੇ ਭਾਰਤ ਵਿਰੁੱਧ ਪਿਛਲੇ ਚਾਰ ਮੈਚਾਂ ਵਿਚ ਬੰਗਲਾਦੇਸ਼ ਦੇ ਰਿਕਾਰਡ ਨੂੰ ਦੇਖਦੇ ਹੋਏ ਇਸ ਮੁਕਾਬਲੇ ਵਿਚ ਕੋਈ ਜ਼ੋਖ਼ਿਮ ਲੈਣ ਤੋਂ ਬਚਣਾ ਚਾਹੇਗੀ। ਬੰਗਲਾਦੇਸ਼ ਨੇ ਪਿਛਲੇ ਚਾਰ ਵਨ ਡੇ ਮੈਚਾਂ ਵਿਚੋਂ ਤਿੰਨ ਵਿਚ ਭਾਰਤ ਨੂੰ ਹਰਾਇਆ ਹੈ। ਇਸ ਵਿਚ ਸਭ ਤੋਂ ਹਾਲੀਆ ਮੈਚ ਏਸ਼ੀਆਈ ਕੱਪ ਦਾ ਹੈ, ਜਿੱਥੇ ਉਸ ਨੇ ਭਾਰਤੀ ਟੀਮ ਨੂੰ 6 ਦੌੜਾਂ ਨਾਲ ਹਰਾਇਆ ਸੀ। ਇੰਗਲੈਂਡ ਤੇ ਦੱਖਣੀ ਅਫਰੀਕਾ ਵਿਰੁੱਧ ਕ੍ਰਮਵਾਰ ਅਫਗਾਨਿਸਤਾਨ ਤੇ ਨੀਦਰਲੈਂਡ ਦੀ ਜਿੱਤ ਤੋਂ ਬਾਅਦ ਭਾਰਤ ਕਿਸੇ ਵੀ ਟੀਮ ਨੂੰ ਹਲਕੇ ਵਿਚ ਲੈਣ ਤੋਂ ਬਚਣਾ ਚਾਹੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ

ਬੱਲੇਬਾਜ਼ੀ ਦੇ ਮੋਰਚੇ ’ਤੇ ਕਪਤਾਨ ਰੋਹਿਤ ਸ਼ਰਮਾ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਣਾ ਚਾਹੇਗਾ ਜਦਕਿ ਚੋਟੀਕ੍ਰਮ ਦੇ ਬੱਲੇਬਾਜ਼ ਸ਼ੁਭਮਨ ਗਿੱਲ ਤੇ ਵਿਰਾਟ ਕੋਹਲੀ ਵੱਡਾ ਸਕੋਰ ਬਣਾਉਣ ਲਈ ਉਤਸ਼ਾਹਿਤ ਹੋਣਗੇ। ਰੋਹਿਤ ਨੇ ਪਿਛਲੇ ਦੋ ਮੈਚਾਂ ਵਿਚ ਪਾਕਿਸਤਾਨ ਵਿਰੁੱਧ 86 ਤੇ ਅਫਗਾਨਿਸਤਾਨ ਵਿਰੁੱਧ 131 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਦਬਦਬਾ ਬਣਾਇਆ, ਜਿਸ ਨਾਲ ਭਾਰਤ ਨੇ ਆਸਾਨੀ ਨਾਲ ਟੀਚੇ ਦਾ ਪਿੱਛਾ ਕੀਤਾ। ਭਾਰਤ ਅੰਕ ਸੂਚੀ ਵਿਚ ਚੋਟੀ ਦੇ ਸਥਾਨ ’ਤੇ ਹੈ ਤੇ ਉਸਦਾ ਟੀਚਾ ਆਪਣੀ ਜਿੱਤ ਦਾ ਕ੍ਰਮ ਅੱਗੇ ਵਧਾਉਣਾ ਹੋਵੇਗਾ।

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ

ਰੋਹਿਤ ਦਾ ਨੌਜਵਾਨ ਸਲਾਮੀ ਜੋੜੀਦਾਰ ਗਿੱਲ ਵੱਡੀ ਪਾਰੀ ਦੇ ਨਾਲ ਖੁਦ ਨੂੰ ਇਸ ਮੰਚ ’ਤੇ ਸਾਬਤ ਕਰਨ ਲਈ ਉਤਸ਼ਾਹਿਤ ਹੋਵੇਗਾ। ਉਹ ਪੂਰੀ ਤਰ੍ਹਾਂ ਨਾਲ ਫਿੱਟ ਹੋ ਗਿਆ ਹੈ ਤੇ ਉਸ ਨੇ ਇਸ ਸਾਲ ਵਨ ਡੇ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਪਾਕਿਸਤਾਨ ਵਿਰੁੱਧ ਕੋਹਲੀ ਦਾ ਬੱਲਾ ਪ੍ਰਭਾਵ ਛੱਡਣ ਵਿਚ ਅਸਫ਼ਲ ਰਿਹਾ ਹੈ ਪਰ ਆਸਟਰੇਲੀਆ (85) ਤੇ ਅਫਗਾਨਿਸਤਾਨ (ਅਜੇਤੂ 55) ਵਿਰੁੱਧ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਉਸ ਨੇ ਲੈਅ ਜਾਰੀ ਰੱਖੀ ਹੈ। ਸ਼੍ਰੇਅਸ ਅਈਅਰ ਨੇ ਪਾਕਿਸਤਾਨ ਵਿਰੁੱਧ ਅਜੇਤੂ ਅਰਧ ਸੈਂਕੜਾ ਲਾ ਕੇ ਭਾਰਤੀ ਬੱਲੇਬਾਜ਼ੀ ਨੂੰ ਹੋਰ ਮਜ਼ਬੂਤ ਕੀਤਾ। ਪਿੱਚ ਤੋਂ ਜੇਕਰ ਬੱਲੇਬਾਜ਼ਾਂ ਨੂੰ ਮਦਦ ਮਿਲੇ ਤਾਂ ਕਿਸੇ ਵੀ ਗੇਂਦਬਾਜ਼ੀ ਲਈ ਭਾਰਤੀ ਟੀਮ ਨੂੰ ਰੋਕਣਾ ਕਾਫੀ ਚੁਣੌਤੀਪੂਰਨ ਹੋਵੇਗਾ। ਇਸ ਮੈਦਾਨ ’ਤੇ ਭਾਰਤੀ ਟੀਮ 7 ਵਿਚੋਂ ਆਪਣੇ 4 ਮੈਚਾਂ ਵਿਚ ਹੀ ਜਿੱਤ ਸਕੀ ਹੈ, ਅਜਿਹੇ ਵਿਚ ਟੀਮ ਨੂੰ ਇੱਥੇ ਚੌਕਸ ਰਹਿਣਾ ਪਵੇਗਾ।

ਜਸਪ੍ਰੀਤ ਬੁਮਰਾਹ ਤੇ ਕੁਲਦੀਪ ਯਾਦਵ ਦੀ ਅਗਵਾਈ ਵਿਚ ਭਾਰਤੀ ਗੇਂਦਬਾਜ਼ਾਂ ਨੇ ਵੀ ਹੁਣ ਤਕ ਵਿਰੋਧੀ ਟੀਮਾਂ ਨੂੰ ਬੰਨ੍ਹੀ ਰੱਖਿਆ ਹੈ। ਆਸਟਰੇਲੀਆ ਦੀ ਟੀਮ 199 'ਤੇ ਉੱਥੇ ਹੀ, ਪਾਕਿਸਤਾਨ ਦੀ ਟੀਮ ਭਾਰਤ ਵਿਰੁੱਧ 191 ਦੌੜਾਂ ’ਤੇ ਆਊਟ ਹੋ ਗਈ ਸੀ। ਪਿੱਚ ’ਤੇ ਵਿਕਟ ਕੱਢਣ ਦੀ ਸਮਰੱਥਾ ਇਨ੍ਹਾਂ ਗੇਂਦਬਾਜ਼ਾਂ ਨੂੰ ਖਾਸ ਬਣਾਉਂਦੀ ਹੈ।

ਇਹ ਵੀ ਪੜ੍ਹੋ : ਕੁਲਚਾ ਵਿਵਾਦ 'ਤੇ ਮੀਤ ਹੇਅਰ ਦਾ ਵੱਡਾ ਬਿਆਨ, ਬਿਕਰਮ ਮਜੀਠੀਆ ਨੂੰ ਕੀਤਾ ਚੈਲੰਜ

ਬੰਗਲਾਦੇਸ਼ ਦੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਰੋਹਿਤ ਸ਼ਰਮਾ ਨਾਲ ਨਜਿੱਠਣ ਦੀ ਹੋਵੇਗੀ। ਸ਼ਾਨਦਾਰ ਲੈਅ ਵਿਚ ਚੱਲ ਰਹੇ ਰੋਹਿਤ ਨੇ ਇਸ ਟੀਮ ਵਿਰੁੱਧ 2018 (ਮੈਲਬੋਰਨ) ਵਿਸ਼ਵ ਕੱਪ ਵਿਚ 137 ਤੇ 2019 (ਬਰਮਿੰਘਮ) ਵਿਸ਼ਵ ਕੱਪ ਵਿਚ 104 ਦੌੜਾਂ ਦੀ ਪਾਰੀ ਖੇਡੀ ਹੈ। ਭਾਰਤ 2007 ਵਿਸ਼ਵ ਕੱਪ ਵਿਚ ਬੰਗਲਾਦੇਸ਼ ਵਿਰੁੱਧ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਾਅਦ ਲਗਾਤਾਰ ਤਿੰਨ ਵਾਰ 300 ਤੋਂ ਵੱਧ ਦੌੜਾਂ ਬਣਾਉਣ ਵਿਚ ਸਫਲ ਰਿਹਾ ਹੈ। ਵਿਸ਼ਵ ਕੱਪ ਵਿਚ ਭਾਰਤੀ ਕਪਤਾਨ ਦੇ ਨਾਂ ਰਿਕਾਰਡ ਸੈਂਕੜਾ ਹੈ ਤੇ ਉਹ ਭਾਰਤੀ ਸਮਰਥਕਾਂ ਨਾਲ ਭਰੇ ਮੈਦਾਨ ’ਤੇ ਇਕ ਹੋਰ ਪ੍ਰਭਾਵਸ਼ਾਲੀ ਪਾਰੀ ਖੇਡਣ ਲਈ ਤਿਆਰ ਹੈ।

ਬੰਗਲਾਦੇਸ਼ ਲਈ ਚੰਗੀ ਖ਼ਬਰ ਇਹ ਹੈ ਕਿ ਉਸਦਾ ਕਪਤਾਨ ਸ਼ਾਕਿਬ ਅਲ ਹਸਨ ਖੱਬੇ ਪੱਟ ਦੀ ਸੱਟ ਤੋਂ ਉੱਭਰ ਗਿਆ ਹੈ ਤੇ ਚੋਣ ਲਈ ਉਪਲਬਧ ਹੈ। ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਵੱਡੀ ਜਿੱਤ ਤੇ ਉਸ ਤੋਂ ਬਾਅਦ ਬਿਹਤਰ ਟੀਮਾਂ ਵਿਰੁੱਧ ਦੋੋ ਹਾਰਾਂ ਨੇ ਬੰਗਲਾਦੇਸ਼ ਨੂੰ ਕੁਝ ਹੱਦ ਤਕ ਨਿਰਾਸ਼ ਕੀਤਾ ਹੈ। ਲਗਾਤਾਰ ਤੀਜੀ ਹਾਰ ਤੋਂ ਬਾਅਦ ਟੀਮ ਲਈ ਸੈਮੀਫਾਈਨਲ ਵਿਚ ਪਹੁੰਚਣ ਦਾ ਰਸਤਾ ਕਾਫ਼ੀ ਮੁਸ਼ਕਿਲ ਹੋ ਜਾਵੇਗਾ। ਪਹਿਲੇ ਤਿੰਨ ਮੈਚਾਂ ਲਈ ਲਿਟਨ ਦਾਸ ਤੇ ਮੇਹਦੀ ਹਸਨ ਮਿਰਾਜ ਇਕ-ਇਕ ਅਰਧ ਸੈਂਕੜਾ ਲਾਉਣ ਵਿਚ ਸਫ਼ਲ ਰਹੇ ਪਰ ਨਜ਼ਮੁਲ ਹਸਨ ਸ਼ਾਂਟੋ ਤੇ ਤੌਹੀਦ ਹ੍ਰਿਦਯ ਵਰਗੇ ਨੌਜਵਾਨ ਖਿਡਾਰੀਆਂ ਨੇ ਨਿਰਾਸ਼ ਕੀਤਾ। ਮੱਧਕ੍ਰਮ ਵਿਚ ਮੁਸ਼ਫਿਕਰ ਰਹੀਮ ਹੀ ਵੱਡੀ ਪਾਰੀ ਖੇਡਣ ਵਿਚ ਸਫਲ ਰਿਹਾ। ਤਜਰਬੇਕਾਰ ਤੇਜ਼ ਗੇਂਦਬਾਜ਼ ਤਸਕੀਨ ਅਹਿਮਦ ਤੇ ਮੁਸਤਾਫਿਜ਼ੁਰ ਰਹਿਮਾਨ ਲੈਅ ਹਾਸਲ ਕਰਨ ਲਈ ਜੂਝ ਰਹੇ ਹਨ, ਅਜਿਹੇ ਵਿਚ ਪਾਰੀ ਦੀ ਸ਼ੁਰੂਆਤ ਵਿਚ ਗੇਂਦਬਾਜ਼ ਦਬਾਅ ਬਣਾਉਣ ਵਿਚ ਅਸਫਲ ਰਹੇ।

ਇਹ ਵੀ ਪੜ੍ਹੋ :  ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਖ਼ਿਲਾਫ਼ ਵੱਡਾ ਦਾਅ ਖੇਡਣ ਲਈ ਮੈਦਾਨ 'ਚ ਉੱਤਰੀ 'ਆਪ'

ਟੀਮਾਂ ਇਸ ਤਰ੍ਹਾਂ ਹੋ ਸਕਦੀਆਂ ਹਨ-

ਭਾਰਤ : ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਅਾਰ. ਅਸ਼ਵਿਨ, ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ।

ਬੰਗਲਾਦੇਸ਼ : ਸ਼ਾਕਿਬ ਅਲ ਹਸਨ (ਕਪਤਾਨ), ਲਿਟਨ ਦਾਸ, ਤੰਜੀਦ ਹਸਨ, ਤਮੀਮ, ਨਜ਼ਮੁਲ ਹਸਨ ਸ਼ਾਂਟੋ, ਤੌਹੀਦ ਹ੍ਰਿਦਯ, ਮੁਸ਼ਫਿਕਰ ਰਹੀਮ, ਮਹਿਮੂਦਉੱਲ੍ਹਾ ਰਿਆਦ, ਮੇਹਦੀ ਹਸਨ ਮਿਰਾਜ, ਨਾਸੁਮ ਅਹਿਮਦ, ਮਹੇਦੀ ਹਸਨ, ਤਾਸਕੀਨ ਅਹਿਮਦ, ਮੁਸਤਾਫਿਜ਼ੁਰ ਰਹਿਮਾਨ, ਹਸਨ ਮਹਿਮੂਦ, ਸ਼ਰੀਫੁਲ ਇਸਲਾਮ ਤੇ ਤੰਜੀਮ ਹਸਨ ਸ਼ਾਕਿਬ।


author

Harnek Seechewal

Content Editor

Related News