ਟੀ20 ਵਿਸ਼ਵ ਕੱਪ ''ਚ ਭਾਰਤ-ਬੰਗਲਾਦੇਸ਼ ਦੀ ਅੱਜ ਹੋਵੇਗੀ ਟੱਕਰ

Wednesday, Nov 02, 2022 - 10:04 AM (IST)

ਟੀ20 ਵਿਸ਼ਵ ਕੱਪ ''ਚ ਭਾਰਤ-ਬੰਗਲਾਦੇਸ਼ ਦੀ ਅੱਜ ਹੋਵੇਗੀ ਟੱਕਰ

ਨਵੀਂ ਦਿੱਲੀ- ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਟੀ-20 ਵਿਸ਼ਵ ਕੱਪ ਸੁਪਰ 12 ਦੇ 35ਵੇਂ ਮੈਚ ਵਿੱਚ ਬੁੱਧਵਾਰ (2 ਨਵੰਬਰ) ਨੂੰ ਟਕਰਾਉਣਗੀਆਂ। ਟੀਮ ਇੰਡੀਆ ਨੂੰ ਪਿਛਲੇ ਮੈਚ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਹਾਰ ਮਿਲੀ ਸੀ। ਅਜਿਹੇ 'ਚ ਉਸ ਦੀ ਕੋਸ਼ਿਸ਼ ਇਸ ਮੈਚ ਜਿੱਤ ਕੇ ਸੈਮੀਫਾਈਨਲ ਦੀ ਦੌੜ 'ਚ ਆਪਣੀ ਸਥਿਤੀ ਮਜ਼ਬੂਤ ​​ਕਰਨ ਦੀ ਹੋਵੇਗੀ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਐਡੀਲੇਡ 'ਚ ਜਿੱਤ ਦਰਜ ਕਰਕੇ ਗਰੁੱਪ-2 ਦੇ ਪੁਆਇੰਟ ਟੇਬਲ 'ਚ ਫਿਰ ਤੋਂ ਚੋਟੀ 'ਤੇ ਪਹੁੰਚ ਜਾਵੇਗੀ।
ਦੂਜੇ ਪਾਸੇ ਬੰਗਲਾਦੇਸ਼ ਨੇ ਆਪਣੇ ਆਖਰੀ ਮੈਚ 'ਚ ਜ਼ਿੰਬਾਬਵੇ ਨੂੰ ਆਖਰੀ ਗੇਂਦ 'ਤੇ ਹਰਾਇਆ ਸੀ। ਇਸ ਜਿੱਤ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ ਹੋਇਆ ਹੈ। ਬੰਗਲਾਦੇਸ਼ ਦੇ ਤਿੰਨ ਮੈਚਾਂ ਵਿੱਚ ਚਾਰ ਅੰਕ ਹਨ ਅਤੇ ਉਹ ਗਰੁੱਪ 2 ਦੇ ਪੁਆਇੰਟ ਟੇਬਲ 'ਚ ਤੀਜੇ ਨੰਬਰ 'ਤੇ ਹੈ। ਬਿਹਤਰ ਨੈੱਟਰਨ ਰੇਟ ਦੇ ਆਧਾਰ 'ਤੇ ਭਾਰਤੀ ਟੀਮ ਉਸ ਤੋਂ ਅੱਗੇ ਹੈ।


author

Aarti dhillon

Content Editor

Related News