ਭਾਰਤ ਨੇ ਲਿਆ ਹਾਰ ਦਾ ਬਦਲਾ, ਅਰਜਨਟੀਨਾ ਨੂੰ 4-3 ਨਾਲ ਹਰਾਇਆ

Sunday, Mar 20, 2022 - 11:32 PM (IST)

ਭੁਵਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਨੇ ਇੱਥੇ ਕਲਿੰਗਾ ਸਟੇਡੀਅਮ 'ਚ ਐਤਵਾਰ ਨੂੰ ਐੱਫ. ਆਈ. ਐੱਚ. ਪ੍ਰੋ ਹਾਕੀ ਲੀਗ ਮੁਕਾਬਲੇ ਵਿਚ ਅਰਜਨਟੀਨਾ ਨੂੰ 4-3 ਨਾਲ ਹਰਾ ਕੇ ਆਪਣੀ ਕੱਲ ਦੀ ਹਾਰ ਦਾ ਬਦਲਾ ਲੈ ਲਿਆ। ਭਾਰਤ ਨੂੰ ਕੱਲ ਪੈਨਲਟੀ ਸ਼ੂਟਆਊਟ ਵਿਚ ਅਰਜਨਟੀਨਾ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੋਵਾਂ ਟੀਮਾਂ ਦੇ ਵਿਚਾਲੇ ਸਖਤ ਮੁਤਾਬਲਾ ਰਿਹਾ। ਦੋਵਾਂ ਵਲੋਂ ਡਿਫੈਂਸ ਅਤੇ ਹਮਲੇ ਬਰਾਬਰ ਰਹਿਣ ਦੇ ਚੱਲਦੇ ਪਹਿਲਾ ਕੁਆਰਟਰ ਗੋਲ ਰਹਿਤ ਰਿਹਾ ਪਰ ਭਾਰਤ ਨੇ ਦੂਜੇ ਕੁਆਰਟਰ ਦੀ ਸ਼ੁਰੂਆਤ ਸ਼ਾਨਦਾਰ ਗੋਲ ਦੇ ਨਾਲ ਕੀਤੀ। ਨੌਜਵਾਨ ਮਿਡਫੀਲਡਰ ਹਾਰਦਿਕ ਸਿੰਘ ਨੇ 17ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰ ਟੀਮ ਨੂੰ 1-0 ਦੀ ਬੜ੍ਹਤ ਦਿਵਾਈ।

PunjabKesari

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਇਸ ਦੇ ਤੁਰੰਤ ਬਾਅਦ 20ਵੇਂ ਮਿੰਟ ਵਿਚ ਨੌਜਵਾਨ ਡ੍ਰੈਗ ਫਿਲਕਰ ਜੁਗਰਾਜ ਸਿੰਘ ਨੇ ਵੀ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ ਅਤੇ ਬੜ੍ਹਤ ਨੂੰ 2-0 ਕਰ ਦਿੱਤਾ। ਦੂਜਾ ਕੁਆਰਟਰ ਇਸ ਸਕੋਰ ਦੇ ਨਾਲ ਖਤਮ ਹੋਇਆ। ਅਰਜਨਟੀਨਾ ਨੇ ਹਾਲਾਂਕਿ ਤੀਜੇ ਕੁਆਟਰ ਨਾਲ ਵਾਪਸੀ ਕੀਤੀ। ਉਸ ਨੇ ਕੇਵਲ ਡਿਫੈਂਸ ਬੇਹਤਰ ਕੀਤਾ, ਬਲਕਿ ਅਟੈਕ ਵਿਚ ਦੋ ਧਾਰ ਦਿਖਾਈ, ਜਿਸ ਦੇ ਲਈ ਉਹ ਜਾਣਿਆ ਜਾਂਦਾ ਹੈ। ਮਿਡਫੀਲਡਰ ਅਤੇ ਫਾਰਵਰਡ ਦੀ ਭੂਮਿਕਾ ਵਿਚ ਖੇਡਣ ਵਾਲੇ ਅਨੁਭਵੀ ਡੇ ਲਾ ਟੋਰੇ ਨਿਕੋਲਸ ਨੇ 40ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੁਆਇਆ ਨਹੀਂ ਅਤੇ ਸ਼ਾਨਦਾਰ ਗੋਲ ਕਰਕੇ ਸਕੋਰ ਨੂੰ 2-1 ਕਰਕੇ ਟੀਮ ਨੂੰ ਵਾਪਸੀ ਕਰਵਾਈ। ਤੀਜੇ ਕੁਆਰਟਰ ਨੂੰ ਵਧੀਆ ਲੈਅ ਵਿਚ ਖਤਮ ਕਰਨ ਤੋਂ ਬਾਅਦ ਅਰਜਨਟੀਨਾ ਨੇ ਚੌਥੇ ਅਤੇ ਆਖਰੀ ਕੁਆਰਟਰ ਦੀ ਸ਼ੁਰੂਆਤ ਵਿਚ ਇਕ ਗੋਲ ਕਰਕੇ ਸਕੋਰ ਨੂੰ 2-2 ਨਾਲ ਬਰਾਬਰ ਕਰ ਦਿੱਤਾ। 

ਇਹ ਖ਼ਬਰ ਪੜ੍ਹੋ-ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ

PunjabKesari

ਨੌਜਵਾਨ ਫਾਰਵਰਡ ਟਾਮਸ ਡੋਮੇਨੇ ਨੇ 51ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਨੂੰ ਗੋਲ ਵਿਚ ਬਦਲਿਆ। ਇਸ ਵਿਚਾਲੇ ਹਾਲਾਂਕਿ ਜੁਗਰਾਜ ਨੇ 52ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ ਅਤੇ ਫਿਰ ਤੋਂ ਟੀਮ ਨੂੰ 3-2 ਦੀ ਬੜ੍ਹਤ ਦਿਵਾਈ ਪਰ ਫਾਰਵਰਡ ਮਾਰਟਿਨ ਨੇ 56ਵੇਂ ਮਿੰਟ ਵਿਚ ਸ਼ਾਨਦਾਰ ਫੀਲਡ ਗੋਲ ਕਰਕੇ ਫਿਰ ਤੋਂ ਸਕੋਰ ਨੂੰ 3-3 ਨਾਲ ਬਰਾਬਰ ਕਰ ਦਿੱਤਾ। ਅਨੁਭਵੀ ਫਾਰਵਰਡ ਮੰਦੀਪ ਸਿੰਘ ਨੇ ਹਾਲਾਂਕਿ 60ਵੇਂ ਅਤੇ ਆਖਰੀ ਮਿੰਟ ਵਿਚ ਸ਼ਾਨਦਾਰ ਫੀਲਡ ਗੋਲ ਕਰ ਮੈਚ ਨੂੰ ਪੈਨਲਟੀ ਸ਼ੂਟਆਊਟ ਵੱਲ ਜਾਣ ਤੋਂ ਬਚਾਇਆ ਤੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News