ਭਾਰਤ-ਆਸਟਰੇਲੀਆ ਸੀਰੀਜ਼ ’ਚ ਗੇਂਦਬਾਜ਼ਾਂ ਦੀ ਹੋਵੇਗੀ ਫ਼ੈਸਲਾਕੁੰਨ ਭੂਮਿਕਾ : ਜ਼ਹੀਰ

11/20/2020 7:22:05 PM

ਸਪੋਰਟਸ ਡੈਸਕ— ਭਾਰਤ ਦੇ ਸਭ ਤੋਂ ਸਫਲ ਖੱਬੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਕਿਹਾ ਕਿ ਆਗਾਮੀ ਆਸਟਰੇਲੀਆ ਸੀਰੀਜ਼ ’ਚ ਗੇਂਦਬਾਜ਼ ਫ਼ੈਸਲਾਕੁੰਨ ਭੂਮਿਕਾ ਨਿਭਾਉਣਗੇ।  ਭਾਰਤ ਅਤੇ ਆਸਟਰੇਲੀਆ ਸੀਰੀਜ਼ ਦੇ ਅਧਿਕਾਰਤ ਪ੍ਰਸਾਰਨਕਰਤਾ ਸੋਨੀ ਦੇ ਕੁਮੈਂਟਰੀ ਪੈਨਲ ’ਚ ਸ਼ਾਮਲ ਕੀਤੇ ਗਏ ਜ਼ਹੀਰ ਨੇ ਕਿਹਾ, ‘‘ਆਸਟਰੇਲੀਆਈ ਪਿੱਚਾਂ ਹਮੇਸ਼ਾ ਤੋਂ ਆਪਣੀ ਉਛਾਲ ਅਤੇ ਰਫ਼ਤਾਰ ਦੇ ਲਈ ਪਛਾਣੀਆਂ ਜਾਂਦੀਆਂ ਹਨ, ਇਸ ਲਈ ਮੈਨੂੰ ਲਗਦਾ ਹੈ ਕਿ ਆਗਾਮੀ ਸੀਰੀਜ਼ ਦੇ ਗੇਂਦਬਾਜ਼ ਫ਼ੈਸਲਾਕੁੰਨ ਭੂਮਿਕਾ ਨਿਭਾਉਣਗੇ। ਜਦੋਂ ਵੀ ਕੋਈ ਦੁਨੀਆ ਦੇ ਚੋਟੀ ਦੇ ਗੇਂਦਬਾਜ਼ਾਂ ਬਾਰੇ ਜ਼ਿਕਰ ਕਰਦਾ ਹੈ ਤਾਂ ਮੇਰੇ ਦਿਮਾਗ਼ ’ਚ ਜਿਨ੍ਹਾਂ ਖਿਡਾਰੀਆਂ ਦਾ ਨਾਂ ਆਉਂਦਾ ਹੈ ਉਹ ਸਾਰੇ ਇਸ ਸੀਰੀਜ਼ ’ਚ ਮੈਦਾਨ ’ਤੇ ਹੋਣਗੇ।’’ 

ਇਹ ਵੀ ਪੜ੍ਹੋ : ਵਿਰਾਟ ਜਿਹੇ ਕ੍ਰਿਕਟਰਾਂ ਦੀ ਬਦੌਲਤ ਜ਼ਿੰਦਾ ਹੈ ਟੈਸਟ ਕ੍ਰਿਕਟ : ਬਾਰਡਰ

ਜ਼ਹੀਰ ਨੇ ਕਿਹਾ, ‘‘ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਆਸਟਰੇਲੀਆਈ ਟੀਮ ’ਚ ਵਾਪਸੀ ਨਾਲ ਭਾਰਤੀ ਟੀਮ ਨੂੰ ਯਕੀਨੀ ਤੌਰ ’ਤੇ ਪਿਛਲੇ ਦੌਰ ਦੇ ਮੁਕਾਬਲੇ ਸਖ਼ਤ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਹੋਵੇਗਾ। ਇਸ ਸੀਰੀਜ਼ ’ਚ ਕਿਸੇ ਇਕ ਦਾ ਪਲੜਾ ਭਾਰੀ ਨਹੀਂ ਹੈ ਕਿਉਂਕਿ ਦੋਵੇਂ ਪੱਖਾਂ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਸ਼ਾਨਦਾਰ ਹੈ ਤੇ ਇਹੋ ਇਸ ਦੌਰੇ ਨੂੰ ਦਿਲਚਸਪ ਅਤੇ ਰੋਮਾਂਚਕ ਬਣਾਵੇਗਾ।’’

PunjabKesariਸੋਨੀ ਦੇ ਪੈਨਲ ’ਚ ਸ਼ਾਮਲ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ ਕਿਹਾ, ‘‘ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਣ ਵਾਲਾ ਹਰੇਕ ਮੁਕਾਬਲਾ ਦੇਖਣ ਵਾਲਾ ਹੁੰਦਾ ਹੈ। ਸਮਿਥ ਤੇ ਵਾਰਨਰ ਦੀ ਵਾਪਸੀ ਨਾਲ ਆਸਟਰੇਲੀਆਈ ਟੀਮ ਕਾਫ਼ੀ ਮਜ਼ਬੂਤ ਨਜ਼ਰ ਆ ਰਹੀ ਹੈ। ਪਰ ਭਾਰਤੀ ਟੀਮ ਨੇ ਵੀ ਆਸਟਰੇਲੀਆ ’ਚ ਖੇਡਣ ਦਾ ਆਤਮਵਿਸ਼ਵਾਸ ਹਾਸਲ ਕਰ ਲਿਆ ਹੈ। ਦੋਹਾਂ ਦੇਸ਼ਾਂ ਦੇ ਪ੍ਰਸ਼ੰਸਕਾਂ ਲਈ ਇਹ ਇਕ ਸ਼ਾਨਦਾਰ ਸੀਰੀਜ਼ ਹੋਵੇਗੀ।


Tarsem Singh

Content Editor

Related News