ਦੱਖਣੀ ਕੋਰੀਆ ਖ਼ਿਲਾਫ਼ 4-4 ਨਾਲ ਡਰਾਅ ਖੇਡ ਕੇ ਭਾਰਤ ਏਸ਼ੀਆ ਕੱਪ ਦੀ ਖ਼ਿਤਾਬੀ ਦੌੜ ਤੋਂ ਬਾਹਰ

Wednesday, Jun 01, 2022 - 11:36 AM (IST)

ਸਪੋਰਟਸ ਡੈਸਕ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਖੇਡੇ ਜਾ ਰਹੇ ਏਸ਼ੀਆ ਹਾਕੀ ਕੱਪ ਦੇ ਸੁਪਰ-4 ਮੈਚ ਵਿੱਚ ਭਾਰਤ ਤੇ ਦੱਖਣੀ ਕੋਰੀਆ ਦਰਮਿਆਨ ਮੈਚ 4-4 ਨਾਲ ਬਰਾਬਰ ਰਿਹਾ ਜਿਸ ਕਾਰਨ ਭਾਰਤ ਏਸ਼ੀਆ ਕੱਪ ਦੀ ਖ਼ਿਤਾਬੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਇਸ ਤੋਂ ਪਹਿਲਾਂ ਮਲੇਸ਼ੀਆ ਨੇ ਜਪਾਨ ’ਤੇ 5-0 ਨਾਲ ਜਿੱਤ ਦਰਜ ਕੀਤੀ ਸੀ ਜਿਸ ਕਾਰਨ ਕੁਆਲੀਫਾਈ ਕਰਨ ਲਈ ਭਾਰਤ ਲਈ ਜਿੱਤ ਜ਼ਰੂਰੀ ਹੋ ਗਈ ਸੀ। 

ਇਹ ਵੀ ਪੜ੍ਹੋ : 3 ਗੋਲਡ, 2 ਸਿਲਵਰ ਜਿੱਤਣ ਵਾਲੇ ਗੌਂਡਰ ਨੇ ਡਿਸਕਸ ਥ੍ਰੋ ਛੱਡ ਕੇ ਫੜ੍ਹ ਲਈ ਸੀ ਪਿਸਟਲ

ਭਾਰਤ, ਮਲੇਸ਼ੀਆ ਅਤੇ ਕੋਰੀਆ ਨੇ ਸੁਪਰ 4 ਗੇੜ ਵਿੱਚ ਪੰਜ-ਪੰਜ ਅੰਕ ਹਾਸਲ ਕੀਤੇ ਪਰ ਭਾਰਤੀ ਟੀਮ ਗੋਲਾਂ ਦੇ ਫਰਕ ਕਾਰਨ ਪਿੱਛੇ ਰਹਿ ਗਈ। ਭਾਰਤ ਲਈ ਨੀਲਮ ਸੰਜੀਪ ਨੇ (9ਵੇਂ ਮਿੰਟ), ਦਿਪਸਨ ਟਿਰਕੀ ਨੇ (21ਵੇਂ ਮਿੰਟ), ਮਹੇਸ਼ ਸ਼ੇਸ਼ੇ ਗੌੜਾ ਨੇ (22ਵੇਂ ਮਿੰਟ) ਅਤੇ ਸ਼ਕਤੀਵੇਲ ਮਾਰੀਸਵਰਨ ਨੇ (37ਵੇਂ ਮਿੰਟ) ਗੋਲ ਕੀਤੇ ਜਦਕਿ ਕੋਰੀਆ ਵਲੋਂ ਜੈਂਗ ਜੋਂਗਹਯੂਨ (13ਵੇਂ ਮਿੰਟ), ਜੀ ਵੂ ਚਿਯੋਨ (18ਵੇਂ ਮਿੰਟ) ਕਿਮ ਜੁੰਗਹੂ (28ਵੇਂ ਮਿੰਟ) ਤੇ ਜੁੰਗ ਮਾਂਜੇਈ (44ਵੇਂ ਮਿੰਟ) ਨੇ ਗੋਲ ਕੀਤੇ।  ਕੋਰੀਆ ਹੁਣ ਭਲਕੇ ਫਾਈਨਲ ਵਿੱਚ ਮਲੇਸ਼ੀਆ ਨਾਲ ਖੇਡੇਗਾ ਜਦਕਿ ਭਾਰਤ ਤੀਜੇ-ਚੌਥੇ ਸਥਾਨ ਲਈ ਜਪਾਨ ਨਾਲ ਖੇਡੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News