ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਦੀ ਟੀਮ ਦਾ ਕੀਤਾ ਐਲਾਨ

Thursday, May 11, 2023 - 12:33 PM (IST)

ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਦੀ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ– ਭਾਰਤ ਨੇ 2 ਜੂਨ ਤੋਂ ਜਾਪਾਨ ਦੇ ਕਾਕਾਮੀਗਹਾਰਾ ਵਿਚ ਸ਼ੁਰੂ ਹੋ ਰਹੇ ਵੱਕਾਰੀ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਬੁੱਧਵਾਰ ਨੂੰ 18 ਮੈਂਬਰੀ ਟੀਮ ਦਾ ਐਲਾਨ ਕੀਤਾ। ਭਾਰਤ ਪੂਲ-ਏ ਵਿਚ ਕੋਰੀਆ, ਮਲੇਸ਼ੀਆ, ਚੀਨੀ ਤਾਈਪੇ ਤੇ ਉਜਬੇਕਿਸਤਾਨ ਵਿਰੁੱਧ ਖੇਡੇਗਾ ਜਦਕਿ ਪੂਲ-ਬੀ ਵਿਚ ਮੇਜ਼ਬਾਨ ਜਾਪਾਨ, ਚੀਨ, ਕਜ਼ਾਕਿਸਤਾਨ, ਹਾਂਗਕਾਂਗ ਤੇ ਇੰਡੋਨੇਸ਼ੀਆ ਹੋਣਗੇ।

ਜੂਨੀਅਰ ਏਸ਼ੀਆ ਕੱਪ ਭਾਰਤ ਲਈ ਇਕ ਮਹੱਤਵਪੂਰਨ ਟੂਰਨਾਮੈਂਟ ਹੈ ਕਿਉਂਕਿ ਟੂਰਨਾਮੈਂਟ ਤੋਂ ਟਾਪ-3 ਦੇਸ਼ ਹੀ ਇਸ ਸਾਲ ਦੇ ਐੱਫ. ਆਈ. ਐੱਚ. ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੇ। ਇਸ ਆਯੋਜਨ ਵਿਚ ਭਾਰਤ ਦੀ ਅਗਵਾਈ ਪ੍ਰੀਤੀ ਕਰੇਗੀ ਜਦਕਿ ਦੀਪਿਕਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : MS ਧੋਨੀ ਨੇ ਆਸਕਰ ਜੇਤੂ 'ਦਿ ਐਲੀਫੈਂਟ ਵਿਸਪਰਰਜ਼' ਟੀਮ ਨਾਲ ਕੀਤੀ ਮੁਲਾਕਾਤ, ਤੋਹਫ਼ੇ ਵਜੋਂ ਦਿੱਤੀ CSK ਦੀ ਜਰਸੀ

ਭਾਰਤ 3 ਜੂਨ ਨੂੰ ਉਜਬੇਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਮਲੇਸ਼ੀਆ (5 ਜੂਨ), ਕੋਰੀਆ (6 ਜੂਨ) ਤੇ ਚੀਨੀ ਤਾਈਪੇ ਦਾ ਸਾਹਮਣਾ ਕਰੇਗਾ। ਸੈਮੀਫਾਈਨਲ 10 ਜੂਨ ਨੂੰ ਖੇਡੇ ਜਾਣਗੇ ਜਦਕਿ ਫਾਈਨਲ 11 ਜੂਨ ਨੂੰ ਆਯੋਜਿਤ ਹੋਵੇਗਾ।

ਭਾਰਤੀ ਜੂਨੀਅਰ ਮਹਿਲਾ ਟੀਮ

ਗੋਲਕੀਪਰ : ਮਾਧੁਰੀ ਕਿੰਡੋ, ਅਦਿਤੀ ਮਾਹੇਸ਼ਵਰੀ।
ਡਿਫੈਂਡਰ : ਮਹਿਮਾ ਟੇਟੇ, ਪ੍ਰੀਤੀ (ਕਪਤਾਨ), ਨੀਲਮ, ਰੇਪਨੀ ਕੁਮਾਰੀ, ਅੰਜਲੀ ਬਰਵਾ।
ਮਿਡਫੀਲਡਰ : ਰਿਤੂਜਾ ਦਾਦਾਸੋ ਪਿਸਲ, ਮੰਜੂ ਚੌਰੱਸੀਆ, ਜਯੋਤੀ ਸ਼ੇਤਰੀ, ਵੈਸ਼ਣਵੀ ਵਿਠੱਲ ਫਾਲਕੇ, ਸੁਜਾਤਾ ਕੁਜੂਰ, ਮਨਸ਼੍ਰੀ ਨਰਿੰਦਰ ਸ਼ੇਡਗੋ।
ਫਾਰਵਰਡ : ਮੁਮਤਾਜ ਖਾਨ, ਦੀਪਿਕਾ (ਵੀ. ਸੀ.), ਦੀਪਿਕਾ ਸੋਰੇਂਗ, ਅਨੂ, ਸੁਨਲਿਤਾ ਟੋਪੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News