ਕ੍ਰਿਕਟ ਨਾਲ ਹੋਰ ਮਜ਼ਬੂਤ ਹੋਣਗੇ ਭਾਰਤ ਅਤੇ ਬ੍ਰਿਟੇਨ ਦੇ ਰਿਸ਼ਤੇ
Thursday, Mar 07, 2019 - 02:17 AM (IST)

ਕੋਲਕਾਤਾ— ਇਕ ਚੌਟੀ ਦੇ ਡਿਪਲੋਮੈਟ ਦਾ ਮੰਨਣਾ ਹੈ ਕਿ ਕ੍ਰਿਕਟ ਦੀ ਸਭ ਤੋਂ ਵੱਡੀ ਪ੍ਰਤੀਯੋਗਿਤਾ ਵਿਸ਼ਵ ਕੱਪ ਭਾਰਤ ਅਤੇ ਬ੍ਰਿਟੇਨ ਵਿਚਾਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ। ਬ੍ਰਿਟੇਨ ਵਿਚ 30 ਮਈ ਤੋਂ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ। ਬ੍ਰਿਟੇਨ ਦਾ ਵੀਜ਼ਾ ਅਤੇ ਆਵਾਜਾਈ ਵਿਭਾਗ 'ਹਜ਼ਾਰਾਂ ਭਾਰਤੀ' ਮਹਿਮਾਨਾਂ ਦਾ ਸੁਆਗਤ ਕਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦੇ 30 ਮਈ ਤੋਂ 14 ਜੁਲਾਈ ਵਿਚਾਲੇ 12ਵੇਂ ਕ੍ਰਿਕਟ ਵਿਸ਼ਵ ਕੱਪ ਲਈ ਬ੍ਰਿਟੇਨ ਪਹੁੰਚਣ ਦੀ ਉਮੀਦ ਹੈ। ਬ੍ਰਿਟੇਨ ਦੇ ਡਿਪਟੀ ਕਮਿਸ਼ਨਰ ਬਰੂਸ ਬਲਨੇਲ ਨੇ ਕਿਹਾ ਕਿ ਇਸ ਵੱਕਾਰੀ ਪ੍ਰਤੀਯੋਗਿਤਾ ਨੂੰ ਸਫਲ ਬਣਾਉਣ ਵਿਚ ਭਾਰਤ ਦੀ ਅਹਿਮ ਭੂਮਿਕਾ ਹੋਵੇਗੀ।