ਇੰਦੌਰ ਪਹੁੰਚੀ ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ

Monday, Nov 11, 2019 - 08:42 PM (IST)

ਇੰਦੌਰ ਪਹੁੰਚੀ ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ

ਇੰਦੌਰ— ਭਾਰਤ ਤੇ ਬੰਗਲਾਦੇਸ਼ ਦੇ ਵਿਚਾਲੇ ਮੱਧ ਪ੍ਰਦੇਸ਼ ਦੇ ਇੰਦੌਰ 'ਚ 14 ਨਵੰਬਰ ਤੋਂ ਖੇਡੇ ਜਾਣ ਵਾਲੇ ਕ੍ਰਿਕਟ ਟੈਸਟ ਮੈਚ ਦੇ ਲਈ ਦੋਵੇਂ ਟੀਮਾਂ ਸੋਮਵਾਰ ਨੂੰ ਇੱਥੇ ਪਹੁੰਚ ਗਈਆਂ ਹਨ। ਦੇਵੀ ਅਹਿਲਆਬਾਈ ਹੋਲਕਰ ਵਿਮਾਨਤਲ 'ਤੇ ਦੁਪਿਹਰ ਦੋਵੇਂ ਹੀ ਟੀਮਾਂ ਪਹੁੰਚੀਆਂ, ਜਿੱਥੇ ਉਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧ ਵਿਚ ਬਸਾਂ 'ਚ ਅਲੱਗ-ਅਲੱਗ ਹੋਟਲਾਂ ਦੇ ਲਈ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਵਿਮਾਨਤਲ ਤੇ ਹੋਟਲ ਦੇ ਬਾਹਰ ਸੈਂਕੜੇ ਕ੍ਰਿਕਟ ਪ੍ਰਸ਼ੰਸਕਾਂ ਇਕੱਠੇ ਹੋਏ ਸਨ। ਦੋਵਾਂ ਟੀਮਾਂ ਦੇ ਵਿਚ 14-18 ਨਵੰਬਰ ਤਕ ਪੰਜ ਦਿਨਾਂ ਟੈਸਟ ਮੈਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਮੱਧ ਪ੍ਰਦੇਸ਼ ਕ੍ਰਿਕਟ ਐਸੋਸ਼ੀਏਸ਼ਨ (ਐੱਮ. ਪੀ. ਸੀ. ਏ.) ਦੇ ਹੋਲਕਰ ਸਟੇਡੀਅਮ 'ਚ 12 ਤੇ 13 ਨਵੰਬਰ ਨੂੰ ਅਭਿਆਸ ਕਰੇਗੀ। ਭਾਰਤ ਦੇ ਅਨਿਲ ਚੌਧਰੀ ਤੇ ਸ਼੍ਰੀਲੰਕਾ ਦੇ ਰੰਜਨ ਅਦੁਹਲੇ ਅੱਜ ਇੰਦੌਰ ਪਹੁੰਚੇ।


author

Gurdeep Singh

Content Editor

Related News