ਸ਼ੁਭਮਨ ਦੇ ਸੈਂਕੜੇ ਨਾਲ ਇੰਡੀਆ-ਏ ਦੀ ਸਥਿਤੀ ਮਜ਼ਬੂਤ

02/09/2020 10:53:11 PM

ਲਿੰਕਨ- ਸ਼ੁਭਮਨ ਗਿੱਲ (ਅਜੇਤੂ 107) ਦੇ ਸ਼ਾਨਦਾਰ ਸੈਂਕੜੇ,ਕਪਤਾਨ ਹਨੁਮਾ ਵਿਹਾਰੀ (59) ਤੇ ਚੇਤੇਸ਼ਵਰ ਪੁਜਾਰਾ (ਅਜੇਤੂ 52) ਦੇ ਅਰਧ ਸੈਂਕੜਿਆਂ ਨਾਲ ਭਾਰਤ-ਏ ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਗੈਰ-ਅਧਿਕਾਰਤ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਪਹਿਲੀ ਪਾਰੀ ਵਿਚ ਇਕ ਵਿਕਟ 'ਤੇ 234 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇੰਡੀਆ-ਏ ਵਲੋਂ ਸ਼ੁਭਮਨ ਨੇ  153 ਗੇਂਦਾਂ ਵਿਚ 13 ਚੌਕੇ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 107 ਦੌੜਾਂ ਬਣਾਈਆਂ, ਜਦਕਿ ਹਨੁਮਾ ਨੇ 73 ਗੇਂਦਾਂ ਵਿਚ 9 ਚੌਕਿਆਂ ਦੇ ਸਹਾਰੇ 59 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਵਿਚਾਲੇ ਪਹਿਲੀ ਵਿਕਟ ਲਈ 111 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ, ਜਿਸ ਨੂੰ ਹਨੁਮਾ ਦੇ ਆਊਟ ਹੋਣ ਤੋਂ ਬਾਅਦ ਪੁਜਾਰਾ ਨੇ ਅੱਗੇ ਵਧਾਇਆ। ਪੁਜਾਰਾ 99 ਗੇਂਦਾਂ ਵਿਚ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 52 ਦੌੜਾਂ ਬਣਾ ਚੁੱਕਾ ਹੈ। ਭਾਰਤੀ ਟੀਮ ਹਾਲਾਂਕਿ ਅਜੇ ਨਿਊਜ਼ੀਲੈਂਡ ਤੋਂ 152 ਦੌੜਾਂ ਪਿੱਛੇ ਹੈ। ਦਿਨ ਦੀ ਖੇਡ ਖਤਮ ਹੋਣ ਤਕ ਪੁਜਾਰਾ ਤੇ ਸ਼ੁਭਮਨ ਕ੍ਰੀਜ਼ 'ਤੇ ਮੌਜੂਦ ਹਨ। ਦੂਜੇ ਦਿਨ ਦੀ ਖੇਡ ਮੀਂਹ ਕਾਰਣ ਪ੍ਰਭਾਵਿਤ ਹੋ ਗਈ ਸੀ ਤੇ ਬਿਨਾਂ ਗੇਂਦ ਸੁੱਟੇ ਦਿਨ ਦੀ ਖੇਡ ਖਤਮ ਕਰਨੀ ਪਈ ਸੀ।

PunjabKesari
ਇਸ ਤੋਂ ਪਹਿਲਾਂ ਨਿਊਜ਼ੀਲੈਂਡ-ਏ ਨੇ ਪਹਿਲੀ ਪਾਰੀ ਡੇਰਿਲ ਮਿਸ਼ੇਲ ਦੀਆਂ 222 ਗੇਂਦਾਂ ਵਿਚ 10 ਚੌਕਿਆਂ ਤੇ 1 ਛੱਕੇ ਦੇ ਸਹਾਰੇ ਅਜੇਤੂ 103 ਦੌੜਾਂ, ਗਲੇਨ ਫਿਲਿਪਸ ਦੀਆਂ 65 ਤੇ ਵਿਕਟਕੀਪਰ ਬੱਲੇਬਾਜ਼ ਡੇਨ ਕਲੇਵਰ ਦੀਆਂ 53 ਦੌੜਾਂ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ 9 ਵਿਕਟਾਂ 'ਤੇ 386 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ।


Gurdeep Singh

Content Editor

Related News