ਭਾਰਤ-ਏ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 7-3 ਨਾਲ ਹਰਾਇਆ

07/11/2018 9:21:40 PM

ਬੈਂਗਲੁਰੂ : ਭਾਰਤੀ ਪੁਰਸ਼ ਹਾਕੀ-ਏ ਟੀਮ ਨੇ ਅੱਜ ਇਥੇ ਇਕ ਵੱਡੇ ਸਕੋਰ ਵਾਲੇ ਅਭਿਆਸ ਮੈਚ 'ਚ ਦੱਖਣੀ ਕੋਰੀਆ ਨੂੰ 7-3 ਨਾਲ ਹਰਾਇਆ ਹੈ। ਇਨ੍ਹਾਂ ਦੋਵਾਂ ਵਿਚਾਲੇ ਕੱਲ ਦਾ ਮੈਚ 1-1 ਦੇ ਡਰਾਅ ਨਾਲ ਖਤਮ ਹੋਇਆ ਸੀ। ਕੋਰੀਆ ਨੇ ਅੱਜ ਵੀ ਚੰਗੀ ਸ਼ੁਰੂਆਤ ਕੀਤੀ ਅਤੇ ਦੂਜੇ ਹੀ ਮਿੰਟ 'ਚ ਪੈਨਲਟੀ ਕਾਰਨਰ ਹਾਸਲ ਕਰ ਲਿਆ ਜਿਸ 'ਤੇ ਜਾਂਗ ਜੋਂਗਯੁਨ ਨੇ ਗੋਲ ਕੀਤਾ। ਭਾਰਤ-ਏ ਦੇ ਵਲੋਂ ਅਕਾਸ਼ਦੀਪ ਸਿੰਘ ਨੇ 15ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕੀਤਾ। ਇਸਦੇ ਬਾਅਦ ਰੁਪਿੰਦਰ ਪਾਲ ਸਿੰਘ ਨੇ 16ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਭਾਰਤੀ ਟੀਮ ਨੂੰ ਬੜ੍ਹਤ ਦਿਵਾਈ। ਗਗਨਦੀਪ ਸਿੰਘ ਨੇ 18ਵੇਂ ਮਿੰਟ 'ਚ ਸਕੋਰ 3-1 ਕਰ ਦਿੱਤਾ।
Image result for India Hockey A team, South Korea
ਇਸਦੇ ਬਾਅਦ ਭਾਰਤ ਦੇ ਵਲੋਂ ਅਰਮਾਨ ਕੁਰੈਸ਼ੀ (20ਵੇਂ ਅਤੇ 54ਵੇਂ ਮਿੰਟ), ਅਮੋਨ ਮਿਰਾਸ ਟਿਰਕੀ (27ਵੇਂ ਮਿੰਟ) ਅਤੇ ਸੁਮਿਤ ਕੁਮਾਰ (30ਵੇਂ ਮਿੰਟ) ਨੇ ਗੋਲ ਕੀਤਾ। ਦੱਖਣੀ ਕੋਰੀਆ ਦੇ ਵਲੋਂ ਸਿਓ ਇਨਵੂ ਨੇ 48ਵੇਂ ਅਤੇ ਜਾਂਗ ਜੋਯੁੰਗ ਨੇ 52ਵੇਂ ਮਿੰਟ 'ਚ ਗੋਲ ਕੀਤੇ ਪਰ ਇਸ ਨਾਲ ਉਹ ਹਾਰ ਦਾ ਫਰਕ ਹੀ ਘੱਟ ਕਰ ਸਕੇ।


Related News