ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਹਰਾ ਕੇ ਸੀਰੀਜ਼ ''ਚ ਕੀਤਾ ਕਲੀਨ ਸਵੀਪ

Tuesday, Dec 11, 2018 - 05:24 PM (IST)

ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਹਰਾ ਕੇ ਸੀਰੀਜ਼ ''ਚ ਕੀਤਾ ਕਲੀਨ ਸਵੀਪ

ਮਾਊਂਟ ਮੌਨਗਾਨੁਈ (ਨਿਊਜ਼ੀਲੈਂਡ)— ਪਹਿਲਾਂ ਬੱਲੇਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੇ ਬਾਅਦ ਹਮਲਾਵਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕਰ ਲਿਆ ਹੈ। ਸੀਰੀਜ਼ 'ਚ ਤੀਜੇ ਅਤੇ ਆਖ਼ਰੀ ਵਨਡੇ ਮੈਚ 'ਚ ਭਾਰਤ ਏ ਨੇ ਮੇਜ਼ਬਾਨ ਨੂੰ 75 ਦੌੜਾਂ ਨਾਲ ਹਰਾਇਆ। ਭਾਰਤ ਏ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ ਓਵਰ 'ਚ 8 ਵਿਕਟਾਂ ਦੇ ਨੁਕਸਾਨ 'ਤੇ 275 ਦੌੜਾਂ ਬਣਾਈਆਂ। ਭਾਰਤ ਵੱਲੋਂ ਅਨਮੋਲਪ੍ਰੀਤ ਸਿੰਘ ਨੇ ਸਭ ਤੋਂ ਜ਼ਿਆਦਾ 71 ਦੌੜਾਂ ਬਣਾਈਆਂ। ਜਦਕਿ ਬਾਵਨੇ ਨੇ 48, ਵਿਜੇ ਸ਼ੰਕਰ ਨੇ 42 ਦੌੜਾਂ ਦੀ ਪਾਰੀ ਖੇਡੀ। ਮੇਜ਼ਬਾਨ ਵੱਲੋਂ ਸੇਥ ਰੇਸ ਨੇ 3 ਵਿਕਟਾਂ ਲਈਆਂ ਜਵਾਬ 'ਚ ਉਤਰੀ ਮੇਜ਼ਬਾਨ ਟੀਮ ਭਾਰਤੀ ਅਟੈਕ ਦੇ ਸਾਹਮਣੇ ਟਿੱਕ ਨਾ ਸਕੀ ਅਤੇ 200 ਦੌੜਾਂ 'ਤੇ ਹੀ ਸਿਮਟ ਗਈ

ਕੌਲ ਨੇ ਲਗਾਇਆ ਚੌਕਾ
ਸਿਥਾਰਥ ਕੌਲ ਨੇ ਮੇਜ਼ਬਾਨ ਨੂੰ ਜ਼ਿਆਦਾ ਦੇਰ ਤਕ ਟਿਕਣ ਦਾ ਮੌਕਾ ਨਹੀਂ ਦਿੱਤਾ। ਕੌਲ ਨੇ 37 ਦੌੜਾਂ 'ਤੇ 4 ਵਿਕਟਾਂ ਲਈਆਂ। ਨਿਊਜ਼ੀਲੈਂਡ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ। ਪਰ ਉਹ ਲੰਬੀ ਪਾਰੀ ਖੇਡਣ 'ਚ ਅਸਫਲ ਰਹੇ। ਵਿਕਟਕੀਪਰ ਬੱਲੇਬਾਜ਼ ਟਿਮ ਸੀਫਰਟ ਨੇ ਉਸ ਵੱਲੋਂ ਸਭ ਤੋਂ ਜ਼ਿਆਦਾ 55 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਮਿਚੇਲ 30, ਰਦਰਫੋਰਡ 27 ਅਤੇ ਰਵਿੰਦਰ 21 ਦੌੜਾਂ ਹੀ ਬਣਾ ਸਕੇ। ਕ੍ਰਿਸ਼ਣੱਪਾ ਗੌਤਮ ਨੇ40 ਦੌੜਾਂ ਦੇ ਕੇ ਦੋ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ। ਭਾਰਤ ਨੇ ਇਸ ਸੀਰੀਜ਼ ਦਾ ਪਹਿਲਾ ਮੈਚ ਚਾਰ ਵਿਕਟਾਂ ਅਤੇ ਦੂਜਾ ਮੈਚ ਪੰਜ ਵਿਕਟਾਂ ਨਾਲ ਜਿੱਤਿਆ ਸੀ।


author

Tarsem Singh

Content Editor

Related News