ਭਾਰਤ ਦੇ 26 ਮੁੱਕੇਬਾਜ਼ਾਂ ਦੀ ਕੌਮਾਂਤਰੀ ਟੂਰਨਾਮੈਂਟ ’ਚ ਵਾਪਸੀ

Saturday, Feb 13, 2021 - 02:57 PM (IST)

ਨਵੀਂ ਦਿੱਲੀ– ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦਾ ਅਸਰ ਘੱਟ ਹੋਣ ’ਤੇ ਖੇਡ ਨਾਲ ਜੁੜੇ ਟੂਰਨਾਮੈਂਟ ਫਿਰ ਤੋਂ ਸ਼ੁਰੂ ਹੋ ਗਏ ਹਨ ਤੇ ਇਸ ਵਿਚਾਲੇ 26 ਮੁੱਖ ਭਾਰਤੀ ਮੁੱਕੇਬਾਜ਼ ਕੌਮਾਂਤਰੀ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਤਿਆਰ ਹਨ। ਇਨ੍ਹਾਂ ਵਿਚੋਂ ਓਲੰਪਿਕ ਲਈ ਚੋਣਵੇਂ ਮੁੱਕੇਬਾਜ਼ ਬਾਕਸਮ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਲਈ ਸਪੇਨ ਦੇ ਕੈਸਟੇਲਨ ਜਾ ਰਹੇ ਹਨ ਤੇ ਬਾਕੀ ਪ੍ਰਮੁੱਖ ਮੁੱਕੇਕੇਬਾਜ਼ ਸਟ੍ਰੇਂਡਜਾ ਕੱਪ ਲਈ ਬੁਲਗਾਰੀਆ ਦੇ ਸੋਫੀਆ ਜਾ ਰਹੇ ਹਨ। 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ (51 ਕਿਲੋਗ੍ਰਾਮ) ਤੇ ਕਾਮਨਵੈਲਥ ਗੇਮਾਂ ਵਿਚ ਚਾਂਦੀ ਤਮਗਾ ਜੇਤੂ ਮਨੀਸ਼ ਕੌਸ਼ਿਕ (63 ਕਿ. ਗ੍ਰਾ.) ਪਿਛਲੇ ਸਾਲ ਮਾਰਚ ਵਿਚ ਜਾਰਡਨ ਵਿਚ ਆਯੋਜਿਤ ਏਸ਼ੀਅਨ ਓਲੰਪਿਕ ਕੁਆਲੀਫਾਇਰਸ ਸ਼ਾਮਲ ਹੋਣ ਤੋਂ ਬਾਅਦ ਤੋਂ ਪਹਿਲੀ ਵਾਰ ਰਿੰਗ ਵਿਚ ਵਾਪਸੀ ਕਰਨਗੇ।

ਬਾਕਸਮ ਕੌਮਾਂਤਰੀ ਮੁੱਕੇਕੇਬਾਜ਼ ਟੂਰਨਾਮੈਂਟ ਦਾ ਆਯੋਜਨ 1 ਮਾਰਚ ਤੋਂ 7 ਮਾਰਚ ਤਕ ਹੋਵੇਗਾ ਜਦਕਿ 72ਵੇਂ ਸਟ੍ਰੇਂਡਜਾ ਕੱਪ ਦਾ ਆਯੋਜਨ 21 ਤੋਂ 28 ਫਰਵਰੀ ਤਕ ਹੋਵੇਗਾ। ਇਨ੍ਹਾਂ ਟੂਰਨਾਮੈਂਟਾਂ ਵਿਚ ਹਿੱਸਾ ਲੈ ਰਹੇ ਪੁਰਸ਼ ਖਿਡਾਰੀਆਂ ਵਿਚ ਦੀਪ (52 ਕਿ. ਗ੍ਰਾ.), ਕਵਿੰਦਰ ਸਿੰਘ ਬਿਸ਼ਟ (57 ਕਿ. ਗ੍ਰਾ.), ਨਵੀਨ ਬੋਰਾ (69 ਕਿ. ਗ੍ਰਾ.), ਅੰਕਿਤ ਖਤਨਾ (75 ਕਿ. ਗ੍ਰਾ.), ਸਚਿਨ ਕੁਮਾਰ (81 ਕਿ. ਗ੍ਰਾ.), ਨਵੀਨ ਕੁਮਾਰ (91 ਕਿ. ਗ੍ਰਾ.) ਤੇ ਮਨਜੀਤ ਸੰਧੂ (ਪਲੱਸ 91 ਕਿ. ਗ੍ਰਾ.) ਸ਼ਾਮਲ ਹਨ। ਮਹਿਲਾ ਖਿਡਾਰੀਅਾਂ ਵਿਚ ਜਯੋਤੀ (51 ਕਿ. ਗ੍ਰਾ.), ਸਾਕਸ਼ੀ (57 ਕਿ. ਗ੍ਰਾ.), ਸ਼ਸ਼ੀ ਚੋਪੜਾ (60 ਕਿ. ਗ੍ਰਾ.), ਲਲਿਤਾ (69 ਕਿ. ਗ੍ਰਾ.) ਤੇ ਭਾਗਯਵਤੀ ਕਚਾਰੀ (75 ਕਿ. ਗ੍ਰਾ.) ਸ਼ਾਮਲ ਹਨ।


cherry

Content Editor

Related News