4th ODI : ਟੀਮ ਇੰਡੀਆ ਨੇ ਦਰਜ ਕੀਤੀ ਘਰ ''ਚ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ

Tuesday, Oct 30, 2018 - 11:21 AM (IST)

ਨਵੀਂ ਦਿੱਲੀ— ਪਿਛਲੇ ਦੋ ਵਨ ਡੇ ਮੈਚਾਂ 'ਚ ਕਮਜ਼ੋਰ ਜਿਹੀ ਨਜ਼ਰ ਆਉਣ ਵਾਲੀ ਭਾਰਤੀ ਟੀਮ ਨੇ ਸੋਮਵਾਰ ਨੂੰ ਮੁੰਬਈ 'ਚ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਗਏ ਚੌਥੇ ਵਨ ਡੇ ਮੈਚ 'ਚ ਦਮਦਾਰ ਵਾਪਸੀ ਕਰਦੇ ਹੋਏ ਵੈਸਟਇੰਡੀਜ਼ ਨੂੰ 224 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਹ ਵਨ ਡੇ ਕ੍ਰਿਕਟ 'ਚ ਭਾਰਤ ਦੀ ਦੌੜਾਂ ਦੇ ਲਿਹਾਜ਼ ਨਾਲ ਤੀਜੀ ਸਭ ਤੋਂ ਵੱਡੀ ਜਿੱਤ ਹੈ, ਜਦਕਿ ਘਰੇਲੂ ਮੈਦਾਨ 'ਤੇ ਦੌੜਾਂ ਦੇ ਲਿਹਾਜ਼ ਨਾਲ ਵਨ ਡੇ ਦੀ ਸਭ ਤੋਂ ਵੱਡੀ ਜਿੱਤ ਹੈ।

ਇਸ ਮੁਕਾਬਲੇ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ ਦੇ ਨੁਕਸਾਨ 'ਤੇ 377 ਦੌੜਾਂ ਦਾ ਪਹਾੜ ਜਿਹਾ ਸਕੋਰ ਖੜ੍ਹਾ ਕੀਤਾ।  ਮੈਚ 'ਚ ਉਪ ਕਪਤਾਨ ਰੋਹਿਤ ਸ਼ਰਮਾ (162 ਦੌੜਾਂ) ਤੇ ਅੰਬਾਤੀ ਰਾਇਡੂ (100) ਦੇ ਬਿਹਤਰੀਨ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 36.2 ਓਵਰ 'ਚ 153 ਦੌੜਾਂ 'ਤੇ ਢੇਰ ਹੋ ਗਈ।

 


Related News