ਚੈੱਸ ਸੁਪਰ ਲੀਗ : ਡਿੰਗ ਲੀਰੇਨ ਦੇ ਕਮਾਲ ਨਾਲ ਪਿਵੋਟਲ ਪਾਨ ਨਿਕਲੀ ਸਭ ਤੋਂ ਅੱਗੇ

Sunday, Oct 17, 2021 - 04:20 PM (IST)

ਚੈੱਸ ਸੁਪਰ ਲੀਗ : ਡਿੰਗ ਲੀਰੇਨ ਦੇ ਕਮਾਲ ਨਾਲ ਪਿਵੋਟਲ ਪਾਨ ਨਿਕਲੀ ਸਭ ਤੋਂ ਅੱਗੇ

ਨਵੀਂ ਦਿੱਲੀ (ਨਿਕਲੇਸ਼ ਜੈਨ)– 40 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਭਾਰਤ ਦੀ ਪਹਿਲੀ ਸ਼ਤਰੰਜ ਲੀਗ ਕਵਾਇਨ ਡੀ. ਸੀ. ਐਕਸ. ਚੈੱਸ ਸੁਪਰ ਲੀਗ ਦੇ ਪੰਜਵੇਂ ਦਿਨ ਦੀ ਖੇਡ ਤੋਂ ਬਾਅਦ ਚਾਰ ਟੀਮਾਂ ਪਲੇਅ ਆਫ ਵਿਚ ਪਹੁੰਚ ਗਈਆਂ ਹਨ। ਲੀਗ ਗੇੜ ਵਿਚ ਪਿਵੋਟਲ ਪਾਨ ਟੀਮ ਚੋਟੀ ’ਤੇ ਰਹੀ। ਆਖ਼ਰੀ ਦਿਨ ਟੀਮ ਨੇ ਕ੍ਰੇਜ਼ੀ ਨਾਈਟਸ ਨੂੰ 4-2 ਨਾਲ ਹਰਾਉਂਦੇ ਹੋਏ ਪਹਿਲਾ ਸਥਾਨ ਹਾਸਲ ਕਰ ਲਿਆ। ਇਸ ਮੈਚ ਵਿਚ ਪਿਵੋਟਲ ਵਲੋਂ ਖੇਡਦੇ ਹੋਏ ਅਭਿਜੀਤ ਗੁਪਤਾ ਨੇ ਹਿਕਾਰੂ ਨਾਕਾਮੁਰਾ ਨੂੰ ਹਰਾਇਆ, ਉੱਥੇ ਹੀ ਇਕ ਵਾਰ ਫਿਰ ਕਪਤਾਨੀ ਕਰ ਰਹੇ ਡਿੰਗ ਲੀਰੇਨ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਉਸਨੇ ਕ੍ਰਿਸ਼ਣਨ ਸ਼ਸ਼ੀਕਿਰਣ ਨੂੰ ਹਰਾ ਕੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਉਸ ਤੋਂ ਇਲਾਵਾ ਅਬਦੁਮਾਲਿਕ ਜਹੰਸਾਯਾ ਨੇ ਮੈਰੀ ਗੋਮਜ਼ ਨੂੰ ਤੇ ਸਵਿਤਾ ਸ਼੍ਰੀ ਨੇ ਮ੍ਰਿਦੁਲ ਦੇਹਾਂਕਰ ਨੂੰ ਹਰਾਇਆ। 

ਦੋ ਹੋਰਨਾਂ ਮੁਕਾਬਲਿਆਂ ਵਿਚ ਵੀ ਜ਼ੋਰਦਾਰ ਸੰਘਰਸ਼ ਦੇਖਣ ਨੂੰ ਮਿਲਿਆ। ਅਨੀਸ਼ ਗਿਰੀ ਦੀ ਅਗਵਾਈ ਵਾਲੀ ਦਿ ਕਿੰਗਜ਼ ਲੇਅਰਸ ਨੇ ਸੇਰਗੀ ਕਾਰਯਾਕਿਨ ਦੀ ਅਗਵਾਈ ਵਾਲੀ ਕਿਵੰਟੇਸੇਂਸਿਅਲ ਕਵੀਨ ਨਾਲ 3-3 ਨਾਲ ਡਰਾਅ ਖੇਡਦੇ ਹੋਏ ਲੀਗ ਗੇੜ ਵਿਚ ਦੂਜਾ ਸਥਾਨ ਹਾਸਲ ਕੀਤਾ ਤੇ ਪਲੇਅ ਵਿਚ ਜਗ੍ਹਾ ਬਣਾ ਲਈ।
 
ਵਾਂਗ ਹਾਓ ਤੇ ਵਿਦਿਤ ਗੁਜਰਾਤੀ ਦੀ ਅਗਵਾਈ ਵਾਲੀ ਬਰੂਟਲ ਬਿਸ਼ਪ ਨੇ ਤੈਮੂਰ ਰਦਜਾਬੋਵ ਤੇ ਹਰਿਕਾ ਦ੍ਰੋਣਾਵਲੀ ਦੀ ਅਗਵਾਈ ਵਾਲੀ ਰੂਥਲੇਸ ਰੂਕਸ ਨਾਲ ਇਕ ਨੇੜਲੇ ਮੁਕਾਬਲੇ ਵਿਚ ਡਰਾਅ ਖੇਡਿਆ ਤੇ ਇਸਦੇ ਨਾਲ ਦੋਵੇਂ ਟੀਮਾਂ ਕ੍ਰਮਵਾਰ ਤੀਜੇ ਤੇ ਚੌਥੇ ਸਥਾਨ ’ਤੇ ਰਹਿੰਦੇ ਹੋਏ ਪਲੇਅ ਆਫ ਵਿਚ ਪਹੁੰਚ ਗਈਆਂ ਤੇ ਹੁਣ ਕੁਆਲੀਫਾਇਰ-2 ਵਿਚ ਉਨ੍ਹਾਂ ਨੂੰ ਆਪਸ ਵਿਚ ਫਿਰ ਟਕਰਾਉਣਾ ਪਵੇਗਾ ਜਦਕਿ ਕੁਆਲੀਫਾਇਰ-1 ਵਿਚ ਪਿਵੋਟਲ ਪਾਨ ਤੇ ਕਿੰਗਜ਼ ਲੇਅਰਸ ਸਿੱਧੇ ਫਾਈਨਲ ਵਿਚ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ।


author

Tarsem Singh

Content Editor

Related News