ਮਿਕਸਡ ਡਬਲਜ਼ ਸਕੁਐਸ਼ ''ਚ ਭਾਰਤ ਦੀ ਜੇਤੂ ਸ਼ੁਰੂਆਤ
Sunday, Oct 01, 2023 - 01:02 PM (IST)
ਹਾਂਗਜ਼ੂ, (ਭਾਸ਼ਾ)- ਭਾਰਤੀ ਸਕੁਐਸ਼ ਪੁਰਸ਼ ਟੀਮ ਨੇ ਰੋਮਾਂਚਕ ਮੈਚ 'ਚ ਪਾਕਿਸਤਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਣ ਤੋਂ ਬਾਅਦ ਸਕੁਐਸ਼ ਮਿਕਸਡ ਟੀਮਾਂ ਨੇ ਵੀ ਇੱਥੇ ਏਸ਼ੀਆਈ ਖੇਡਾਂ ਦੇ ਆਪਣੇ ਪੂਲ ਪੜਾਅ ਦੇ ਮੈਚ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ। ਪੂਲ ਏ ਵਿੱਚ ਦੀਪਿਕਾ ਪੱਲੀਕਲ ਅਤੇ ਹਰਿੰਦਰਪਾਲ ਸਿੰਘ ਸੰਧੂ ਦੀ ਜੋੜੀ ਨੇ ਦੱਖਣੀ ਕੋਰੀਆ ਦੀ ਜੇਈਜਿਨ ਯੂ ਅਤੇ ਹਵਾਯੀਓਂਗ ਯੁਮ ਦੀ ਜੋੜੀ ਨੂੰ 22 ਮਿੰਟ ਵਿੱਚ 2-0 (11-2, 11-5) ਨਾਲ ਹਰਾਇਆ।
ਅਨਾਹਤ ਸਿੰਘ ਅਤੇ ਅਭੈ ਸਿੰਘ ਦੀ ਜੋੜੀ ਨੇ ਵੀ 15 ਮਿੰਟ ਤੱਕ ਚੱਲੇ ਪੂਲ ਡੀ ਮੈਚ ਵਿੱਚ ਫਿਲੀਪੀਨਜ਼ ਦੀ ਡੇਵਿਡ ਵਿਲੀਅਮ ਪੇਲੀਨੋ ਅਤੇ ਵੋਨੇ ਅਲੀਸਾ ਡਾਲੀਡਾ ਦੀ ਜੋੜੀ ਨੂੰ 2-0 (11-7, 11-5) ਨਾਲ ਹਰਾਇਆ। ਭਾਰਤੀ ਖੇਡ ਦਲ ਇਸ ਵਾਰ ਏਸ਼ੀਆਈ ਖੇਡਾਂ 'ਚ ਹਾਕੀ, ਕ੍ਰਿਕਟ, ਸਕੁਐਸ਼, ਨਿਸ਼ਾਨੇਬਾਜ਼ੀ, ਰੋਇੰਗ ਸਮੇਤ ਕਈ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਭਾਰਤ ਹੁਣ ਤਕ 10 ਸੋਨ, 14 ਚਾਂਦੀ ਤੇ 14 ਕਾਂਸੀ ਤਮਗਿਆਂ ਨਾਲ 38 ਤਮਗੇ ਜਿੱਤ ਚੁੱਕਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711