ਹਮਲਾਵਰ ਖੇਡ ਨਾਲ ਭਾਰਤ ਨੂੰ ਮਿਲ ਰਹੀ ਕਾਮਯਾਬੀ : ਸ਼ਿਖਾ

Tuesday, Feb 25, 2020 - 10:44 PM (IST)

ਹਮਲਾਵਰ ਖੇਡ ਨਾਲ ਭਾਰਤ ਨੂੰ ਮਿਲ ਰਹੀ ਕਾਮਯਾਬੀ : ਸ਼ਿਖਾ

ਪਰਥ— ਬੰਗਲਾਦੇਸ਼ ਖਿਲਾਫ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਦੂਜੇ ਮੁਕਾਬਲੇ 'ਚ ਮਿਲੀ 18 ਦੌੜਾਂ ਦੀ ਜਿੱਤ ਤੋਂ ਬਾਅਦ ਭਾਰਤੀ ਮਹਿਲਾ ਟੀਮ ਦੀ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਨੇ ਕਿਹਾ ਹੈ ਕਿ ਟੀਮ ਦੇ ਖਿਡਾਰੀ ਡਰ-ਮੁਕਤ ਹੋ ਕੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ, ਜਿਸ ਦਾ ਟੀਮ ਨੂੰ ਫਾਇਦਾ ਮਿਲ ਰਿਹਾ ਹੈ। ਭਾਰਤੀ ਟੀਮ ਦੀ 16 ਸਾਲ ਦੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਬੰਗਲਾਦੇਸ਼ ਖਿਲਾਫ 17 ਗੇਂਦਾਂ 'ਚ 39 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਸੀ, ਜਿਸ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ ਵਿਸ਼ਵ ਕੱਪ ਦੇ ਦੂਜੇ ਟੀ-20 ਮੁਕਾਬਲੇ ਵਿਚ ਹਰਾਇਆ।
ਸ਼ਿਖਾ ਨੇ ਕਿਹਾ ਕਿ ਸ਼ੈਫਾਲੀ ਨੂੰ ਉਸ ਦੀ ਹਮਲਾਵਰ ਸ਼ੈਲੀ ਵਿਚ ਕੋਈ ਪਰਿਵਰਤਨ ਕਰਨ ਲਈ ਨਹੀਂ ਕਿਹਾ ਹੈ। ਉਸ ਨੇ ਬਿਨਾਂ ਡਰ ਆਪਣੇ ਹਿਸਾਬ ਨਾਲ ਬੱਲੇਬਾਜ਼ੀ ਕੀਤੀ। ਮੈਨੂੰ ਇਸ ਤਰ੍ਹਾਂ ਦੇ ਨੌਜਵਾਨ ਬੱਲੇਬਾਜ਼ ਦੇ ਟੀਮ ਵਿਚ ਹੋਣ ਨਾਲ ਬੇਹੱਦ ਖੁਸ਼ੀ ਹੈ। ਇਹ ਦੇਖਣਾ ਬੇਹੱਦ ਖੁਸ਼ੀ ਭਰਿਆ ਹੈ ਕਿ ਇਸ ਤਰ੍ਹਾਂ ਦੇ ਉੱਭਰਦੇ ਹੋਏ ਖਿਡਾਰੀ ਟੀਮ ਲਈ ਕਾਫੀ ਕੁਝ ਕਰ ਰਹੇ ਹਨ।


author

Gurdeep Singh

Content Editor

Related News