ਅਰਮੀਨੀਆ ਦੇ ਲੇਵਾਨ ਨੂੰ ਹਰਾ ਕੇ ਭਾਰਤ ਦਾ ਸਟੇਨੀ ਸਿੰਗਲ ਬੜ੍ਹਤ ''ਤੇ

10/09/2018 11:15:10 PM

ਅਹਿਮਦਾਬਾਦ—16 ਦੇਸ਼ਾਂ ਦੇ 250 ਖਿਡਾਰੀਆਂ ਦੇ ਵਿਚਾਲੇ ਚੱਲ ਰਹੇ ਗੁਜਰਾਤ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ ਰਾਊਂਡ-6 ਤੋਂ ਬਾਅਦ ਭਾਰਤ ਦਾ ਸਟੇਨੀ ਜੀ. ਏ. ਸਿੰਗਲ ਬੜ੍ਹਤ 'ਤੇ ਆ ਗਿਆ ਹੈ। ਉਸ ਨੇ ਅਰਮੀਨੀਆ ਦੇ ਲੇਵਾਨ ਬਾਬੂਜੀਆਨ ਨੂੰ ਸਿਸਿਲੀਅਨ ਡਿਫੈਂਸ 'ਚ ਹੋਏ ਮੁਕਾਬਲੇ 'ਚ 60 ਚਾਲਾਂ 'ਚ ਹਰਾਇਆ। ਦਰਅਸਲ ਇਹ ਲਗਾਤਾਰ ਦੂਜਾ ਮੈਚ ਸੀ ਜਦੋਂ ਸਟੇਨੀ ਮੁਸ਼ਕਿਲ 'ਚ ਸੀ ਤੇ ਆਪਣੇ ਸਬਰ ਤੇ ਕਦੇ ਹਾਰ ਨਾ ਮੰਨਣ ਦੀ ਆਦਤ ਕਾਰਨ ਉਹ ਵਾਪਸੀ ਕਰਨ 'ਚ ਸਫਲ ਰਿਹਾ । ਸਟੇਨੀ 6 ਮੈਚ ਲਗਾਤਾਰ ਜਿੱਤਣ ਵਾਲੇ ਫਿਲਹਾਲ ਇਕਲੌਤਾ ਖਿਡਾਰੀ ਬਣਿਆ ਹੋਇਆ ਹੈ। 
ਭਾਰਤ ਦੇ ਨਵੇਂ  ਗ੍ਰੈਂਡ ਮਾਸਟਰ ਬਣੇ ਹਰਸ਼ ਭਾਰਤਕੋਠੀ ਨੇ ਬੇਲਾਰੂਸ ਦੇ ਵਾਦਿਮ ਮਲਖਤਕੋਵ ਨੂੰ ਹਰਾਉਂਦੇ ਹੋਏ ਜਿਸ ਤਰ੍ਹਾਂ ਦਾ ਜਜਬਾ ਦਿਖਾਇਆ ਹੈ, ਆਸ ਹੈ ਕਿ ਉਹ ਹੁਣ  ਅਗਲੇ ਮੈਚਾਂ ਵਿਚ ਬਿਨ੍ਹਾਂ ਦਬਾਅ ਦੇ ਵਧੀਆ ਖੇਡਦਾ ਨਜ਼ਰ ਆਵੇਗਾ। ਡਚ ਡਿਫੈਂਸ 'ਚ ਉਸ ਨੇ 61 ਚਾਲਾਂ 'ਚ ਜਿੱਤ ਦਰਜ ਕੀਤੀ ਤੇ ਹੁਣ ਉਹ ਟਾਪ ਸੀਡ ਮਾਰਟਿਨ ਕਾਰਵਸਟੀਵ  ਨਾਲ 5.5 ਅੰਕ ਬਣਾ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਿਹਾ ਹੈ। 


Related News