ਭਾਰਤ ਦੀ ਮਿਕਸਡ ਰਿਲੇਅ ਟੀਮ ਨੂੰ ਮਿਲਿਆ ਏਸ਼ਿਆਈ ਖੇਡਾਂ ਦਾ ਗੋਲਡ
Friday, Jul 24, 2020 - 12:16 AM (IST)
ਨਵੀਂ ਦਿੱਲੀ – ਭਾਰਤ ਦੀ 4&400 ਮੀਟਰ ਦੀ ਮਿਕਸਡ ਰਿਲੇਅ ਟੀਮ ਨੂੰ ਬਹਿਰੀਨ ਟੀਮ ਨੂੰ ਅਯੋਗ ਐਲਾਨੇ ਜਾਣ ਤੋਂ ਬਾਅਦ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਦਾ ਸੋਨ ਤਮਗਾ ਦਿੱਤਾ ਗਿਆ ਹੈ। ਮੁੰਹਮਦ ਅਨਸ, ਐੱਮ. ਆਰ. ਪੁਵੰਮਾ, ਹਿਮਾ ਦਾਸ ਤੇ ਅਰੋਕੀਆ ਰਾਜੀਵ ਦੀ ਚੌਕੜੀ ਦੇ ਨਾਂ ਹੁਣ ਸੋਨ ਤਮਗਾ ਆ ਗਿਆ ਹੈ, ਜਦਕਿ ਅਨੂੰ ਰਾਘਵਨ ਦਾ ਮਹਿਲਾ 400 ਮੀਟਰ ਅੜਿੱਕਾ ਦੌੜ 'ਚ ਚੌਥਾ ਸਥਾਨ ਕਾਂਸੀ ਤਮਗੇ 'ਚ ਬਦਲ ਗਿਆ ਹੈ। ਜ਼ਿਕਰਯੋਗ ਹੈ ਕਿ ਬਹਿਰੀਨ ਦੀ 4&400 ਮੀਟਰ ਦੀ ਮਿਕਸਡ ਰਿਲੇਅ ਟੀਮ ਨੇ ਸੋਨ ਤਮਗਾ ਜਿੱਤਿਆ ਸੀ ਪਰ ਬਹਿਰੀਨ ਦੇ ਕੇਮੀ ਐਡੇਕੋਯਾ ਨੂੰ ਡੋਪਿੰਗ ਦਾ ਦੋਸ਼ੀ ਪਾਇਆ ਗਿਆ ਹੈ ਤੇ ਉਸ 'ਤੇ 4 ਸਾਲ ਦੀ ਪਾਬੰਦੀ ਲਾਈ ਗਈ ਹੈ। ਬਹਿਰੀਨ ਹੱਥੋਂ ਸੋਨ ਤਮਗਾ ਖੁੱਸ ਜਾਣ ਨਾਲ ਹੁਣ ਇਹ ਭਾਰਤ ਦੀ ਝੋਲੀ 'ਚ ਪੈ ਗਿਆ ਹੈ।