ਕਰਣਦੀਪ ਯੇਂਗਦੇਰ ਗੋਲਫ ਟੂਰਨਾਮੈਂਟ ''ਚ ਟਾਪ 10 ''ਚ ਪੁੱਜੇ
Sunday, Sep 08, 2019 - 12:30 PM (IST)

ਸਪੋਰਸਟ ਡੈਸਕ—ਭਾਰਤੀ ਗੋਲਫਰ ਕਰਣਦੀਪ ਕੋਚਰ ਯੇਂਗਦੇਰ ਟੂਰਨਾਮੇਂਟ ਪਲੇਅਰਜ਼ ਚੈਂਪੀਅਨਸ਼ਿਪ ਦੇ ਤੀਜੇ ਦਿਨ ਸ਼ਨੀਵਾਰ ਨੂੰ ਤਿੰਨ ਅੰਡਰ 69 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਚੱਲ ਰਹੇ ਹਨ। ਕਰਣਦੀਪ ਨੇ ਪਹਿਲਾਂ ਦੋ ਦੌਰ 'ਚ 67 ਅਤੇ 71 ਦਾ ਕਾਰਡ ਖੇਡਿਆ ਸੀ। ਉਨ੍ਹਾਂ ਦਾ ਕੁਲ ਸਕੋਰ ਨੌਂ ਅੰਡਰ 207 ਹੈ ਜਿਸ ਦੇ ਨਾਲ ਤਿੰਨ ਦੌਰ ਤੋਂ ਬਾਅਦ ਉਹ ਟਾਪ ਭਾਰਤੀ ਖਿਡਾਰੀ ਹਨ। ਅਮਨ ਰਾਜ ਦੋ ਅੰਡਰ 70 ਦਾ ਕਾਰਡ ਖੇਡ ਕੇ ਕੁੱਲ ਅੱਠ ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ ਬਣੇ ਹੋਏ ਹਨ।
ਸ਼ਿਵ ਕਪੂਰ (70) ਅਤੇ ਬਿਰਾਜ ਮਦੱਪਾ (72) ਸਾਂਝੇ ਤੌਰ 'ਤੇ 17ਵੇਂ ਜਦ ਕਿ ਅਭਿਜੀਤ ਚੰਦਾ (69) ਚਾਰ ਅੰਡਰ ਦੇ ਸਕੋਰ ਦੇ ਨਾਲ ਸਾਂਝ ਤੌਰ 'ਤੇ 32ਵੇਂ ਸਥਾਨ 'ਤੇ ਹਨ। ਕੱਟ ਪਾਉਣ ਵਾਲੇ ਹੋਰ ਬਾਕੀ ਦੇ ਭਾਰਤੀਆਂ 'ਚ ਐੱਸ ਚਿੱਕਾਰੰਗੱਪਾ (72) ਸਾਂਝੇ ਤੌਰ 'ਤੇ 50ਵੇਂ ਅਤੇ ਅਜੀਤੇਸ਼ ਸੰਧੂ (74) ਸਾਂਝੇ ਤੌਰ 'ਤੇ 63ਵੇਂ ਸਥਾਨ 'ਤੇ ਉੱਤੇ ਹਨ।
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ

ਜਲੰਧਰ ''ਚ ਹੋ ਗਿਆ ਐਨਕਾਊਂਟਰ ਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਹੀ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ top-10 ਖ਼ਬਰਾਂ
