ਭਾਰਤ ਦੇ ਜੂਨੀਅਰ ਫੁੱਟਬਾਲਰ ਮੈਕਸੀਕੋ, ਅਮਰੀਕਾ ਤੇ ਸਲੋਵੇਨੀਆ ਨਾਲ ਖੇਡਣਗੇ
Friday, Apr 26, 2019 - 11:15 PM (IST)
ਨਵੀਂ ਦਿੱਲੀ— ਏ. ਐੱਫ. ਸੀ. ਅੰਡਰ-16 ਕੁਆਲੀਫਾਇਰ ਦੀਆਂ ਤਿਆਰੀਆਂ ਦੇ ਤਹਿਤ ਭਾਰਤੀ ਜੂਨੀਅਰ ਰਾਸ਼ਟਰੀ ਟੀਮ ਇਟਲੀ ਵਿਚ ਅਭਿਆਸ ਦੌਰੇ ਲਈ ਰਵਾਨਾ ਹੋਈ ਹੈ, ਜਿਥੇ ਉਹ ਅਮਰੀਕਾ, ਮੈਕਸੀਕੋ ਤੇ ਸਲੋਵੇਨੀਆ ਵਿਰੁੱਧ ਖੇਡੇਗੀ। ਜਿਨ੍ਹਾਂ ਖਿਡਾਰੀਆਂ ਦਾ ਜਨਮ 1 ਜਨਵਰੀ 2004 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੈ, ਉਹ ਇਸ ਗਰੁੱਪ ਦਾ ਹਿੱਸਾ ਹਨ ਤੇ ਇਨ੍ਹਾਂ ਨੂੰ ਕੋਚਿੰਗ ਬਿਬਿਆਨੋ ਫਰਨਾਂਡੀਜ਼ ਨੇ ਦਿੱਤੀ ਹੈ, ਜਿਨ੍ਹਾਂ ਨੇ ਅੰਡਰ-15 ਖਿਡਾਰੀਆਂ ਨੂੰ ਮਲੇਸ਼ੀਆ ਵਿਚ 2018 'ਚ ਹੋਈ ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪਹੁੰਚਾਇਆ ਸੀ।
