ਰਾਣੀ ਰਾਮਪਾਲ ਸਮਾਪਤੀ ਸਮਾਰੋਹ ''ਚ ਹੋਵੇਗੀ ਭਾਰਤ ਦੀ ਝੰਡਾਬਰਦਾਰ
Sunday, Sep 02, 2018 - 01:32 AM (IST)

ਜਕਾਰਤਾ— ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਸਮਾਪਤੀ ਸਮਾਰੋਹ ਲਈ ਭਾਰਤੀ ਦਲ ਦੀ ਝੰਡਾਬਰਦਾਰ ਚੁਣਿਆ ਗਿਆ ਹੈ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਨਰਿੰਦਰ ਬੱਤਰਾ ਨੇ ਸ਼ਨੀਵਾਰ ਨੂੰ ਕਿਹਾ, ''ਕੱਲ ਦੇ ਪ੍ਰੋਗਰਾਮ ਲਈ ਰਾਣੀ ਭਾਰਤੀ ਦਲ ਦੀ ਝੰਡਾਬਰਦਰਾਰ ਹੋਵੇਗੀ।''
ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਲਈ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਭਾਰਤੀ ਦਲ ਦਾ ਝੰਡਾਬਰਦਰਾਰ ਚੁਣਿਆ ਗਿਆ ਸੀ, ਜਿਸ ਨੇ ਇਨ੍ਹਾਂ ਖੇਡਾਂ ਵਿਚ ਸੋਨ ਤਮਗਾ ਵੀ ਜਿੱਤਿਆ ਹੈ।''23 ਸਾਲਾ ਰਾਣੀ ਦੀ ਕਪਤਾਨੀ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ 20 ਸਾਲ ਦੇ ਤਮਗਾ ਸੋਕੇ ਨੂੰ ਖਤਮ ਕਰਦਿਆਂ ਚਾਂਦੀ ਤਮਗਾ ਜਿੱਤਿਆ ਹੈ। ਟੀਮ ਹਾਲਾਂਕਿ ਫਾਈਨਲ ਵਿਚ ਜਾਪਾਨ ਹੱਥੋਂ 1-2 ਨਾਲ ਹਾਰ ਜਾਣ ਦੇ ਕਾਰਨ 36 ਸਾਲ ਬਾਅਦ ਸੋਨ ਤਮਗਾ ਜਿੱਤਣ ਤੋਂ ਖੁੰਝ ਗਈ। ਲਗਭਗ 550 ਭਾਰਤੀ ਖਿਡਾਰੀਆਂ ਦੇ ਦਲ ਵਿਚੋਂ ਜ਼ਿਆਦਾਤਰ ਖਿਡਾਰੀ ਵਤਨ ਪਰਤ ਆਏ ਹਨ ਤੇ ਝੰਡਾਬਰਦਾਰ ਦੀ ਚੋਣ ਉਥੇ ਮੌਜੂਦ ਖਿਡਾਰੀਆਂ ਵਿਚੋਂ ਕੀਤੀ ਗਈ।