ਏਸ਼ੀਆ ਕੱਪ ਪੁਰਸ਼ ਹਾਕੀ ''ਚ ਭਾਰਤ ਦਾ ਪਹਿਲਾ ਮੁਕਾਬਲਾ 23 ਮਈ ਨੂੰ ਪਾਕਿਸਤਾਨ ਨਾਲ
Friday, Apr 29, 2022 - 01:49 PM (IST)
ਜਕਾਰਤਾ- ਸਾਬਕਾ ਚੈਂਪੀਅਨ ਭਾਰਤ ਦਾ ਸਾਹਮਣਾ ਏਸ਼ੀਆ ਕੱਪ ਪੁਰਸ਼ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ 'ਚ 23 ਮਈ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਟੂਰਨਾਮੈਂਟ 23 ਮਈ ਤੋਂ ਇਕ ਜੂਨ ਤਕ ਖੇਡਿਆ ਜਾਵੇਗਾ। ਭਾਰਤ ਤੇ ਪਾਕਿਸਤਾਨ ਟੂਰਨਾਮੈਂਟ ਦੇ ਪਹਿਲੇ ਦਿਨ ਆਖ਼ਰੀ ਮੈਚ 'ਚ ਇਕ ਦੂਜੇ ਨਾਲ ਖੇਡਣਗੇ। ਟੋਕੀਓ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਭਾਰਤੀ ਟੀਮ ਨੂੰ ਪੂਲ-ਏ 'ਚ ਜਾਪਾਨ, ਪਾਕਿਸਤਾਨ ਤੇ ਇੰਡੋਨੇਸ਼ੀਆ ਦੇ ਨਾਲ ਰਖਿਆ ਗਿਆ ਹੈ।
ਪੂਲ ਬੀ 'ਚ ਮਲੇਸ਼ੀਆ, ਕੋਰੀਆ, ਓਮਾਨ ਤੇ ਬੰਗਲਾਦੇਸ਼ ਹਨ। ਪਾਕਿਸਤਾਨ ਦੇ ਬਾਅਦ ਭਾਰਤ 24 ਮਈ ਨੂੰ ਜਾਪਾਨ ਨਾਲ ਖੇਡੇਗਾ। ਆਖ਼ਰੀ ਪੂਲ ਮੈਚ 'ਚ ਉਸ ਨੂੰ 26 ਮਈ ਨੂੰ ਇੰਡੋਨੇਸ਼ੀਆ ਨਾਲ ਖੇਡਣਾ ਹੈ। ਟੂਰਨਾਮੈਂਟ ਸੁਪਰ-4 ਪੂਲ ਫਾਰਮੈਟ 'ਚ ਖੇਡਿਆ ਜਾਵੇਗਾ। ਹਰ ਪੂਲ ਤੋਂ ਚੋਟੀ ਦੀਆਂ 2 ਟੀਮਾਂ ਅਗਲੇ ਪੜਾਅ 'ਚ ਪੁਜਣਗੀਆਂ। ਫਾਈਨਲ ਇਕ ਜੂਨ ਨੂੰ ਹੋਵੇਗਾ। ਭਾਰਤ ਤੇ ਪਾਕਿਸਤਾਨ ਨੇ 3-3 ਵਾਰ ਜਦਕਿ ਦੱਖਣੀ ਕੋਰੀਆ ਨੇ 4 ਵਾਰ ਏਸ਼ੀਆ ਕੱਪ ਜਿੱਤਿਆ ਹੈ। ਭਾਰਤ ਨੇ 2003 'ਚ ਕੁਆਲਾਲੰਪੁਰ, 2007 'ਚ ਚੇਨਈ ਤੇ 2017 'ਚ ਢਾਕਾ 'ਚ ਖ਼ਿਤਾਬ ਜਿੱਤੇ।