ਭਾਰਤ ਦੀਆਂ ਨਜ਼ਰਾਂ ਵਿਸ਼ਵ ਕੱਪ ਦੀ ਤਿਆਰੀ ''ਤੇ

Monday, Mar 04, 2019 - 03:22 AM (IST)

ਭਾਰਤ ਦੀਆਂ ਨਜ਼ਰਾਂ ਵਿਸ਼ਵ ਕੱਪ ਦੀ ਤਿਆਰੀ ''ਤੇ

ਗੁਹਾਟੀ— ਭਾਰਤੀ ਮਹਿਲਾ ਟੀਮ ਸੋਮਵਾਰ ਤੋਂ ਇੰਗਲੈਂਡ ਵਿਰੁੱਧ ਸ਼ੁਰੂ ਹੋ ਰਹੀ 3 ਮੈਚਾਂ ਦੀ ਟੀ-20 ਕ੍ਰਿਕਟ ਸੀਰੀਜ਼ ਨਾਲ ਅਗਲੇ ਸਾਲ ਹੋਣ ਵਾਲੇ ਇਸ ਸਵਰੂਪ ਦੇ ਵਿਸ਼ਵ ਕੱਪ ਲਈ ਖਿਡਾਰੀਆਂ ਦੇ ਕੋਰ ਗਰੁੱਪ ਨੂੰ ਤਿਆਰ ਕਰਨ ਉਤਰੇਗੀ। ਭਾਰਤੀ ਟੀਮ ਨੇ ਹਾਲ ਹੀ ਵਿਚ 50 ਓਵਰਾਂ ਦੇ ਸਵਰੂਪ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਖੇਡ ਦੇ ਇਸ ਸਵਰੂਪ ਵਿਚ ਉਸ ਨੂੰ ਕਾਫੀ ਸੋਚ-ਵਿਚਾਰ ਕਰਨਾ ਪੈਣਾ ਹੈ ਕਿਉਂਕਿ ਨਿਊਜ਼ੀਲੈਂਡ ਦੌਰੇ 'ਤੇ ਟੀਮ ਨੂੰ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊਜ਼ੀਲੈਂਡ ਵਿਚ ਟੀ-20 ਵਿਚ ਸੁਪੜਾ ਸਾਫ ਹੋਣ ਤੋਂ ਪਹਿਲਾਂ ਟੀਮ ਨੇ ਇਕ ਦਿਨਾ ਲੜੀ ਨੂੰ 2-1 ਨਾਲ ਆਪਣੇ ਨਾਂ ਕੀਤਾ ਸੀ।ਭਾਰਤ ਨੇ ਮੁੰਬਈ ਵਿਚ ਖੇਡੀ ਗਈ ਤਿੰਨ ਮੈਚਾਂ ਦੀ ਵਨ ਡੇ ਲੜੀ ਵਿਚ ਇੰਗਲੈਂਡ ਨੂੰ 2-1 ਨਾਲ ਹਰਾਇਆ ਹੈ। ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਸੱਟ ਤੋਂ ਉੱਭਰ ਨਹੀਂ ਸਕੀ ਹੈ ਤੇ ਉਸ ਦੀ ਗੈਰ-ਮੌਜਦੂਗੀ ਵਿਚ ਲੈਅ 'ਚ ਚੱਲ ਰਹੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਟੀਮ ਦੀ ਅਗਵਾਈ ਕਰੇਗੀ, ਜਿਥੇ ਉਸ ਕੋਲ ਅਗਵਾਈ ਸਮਰੱਥਾ ਨੂੰ ਸਾਬਤ ਕਰਨ ਦਾ ਮੌਕਾ ਹੋਵੇਗਾ। 
ਹੁਣ ਸਮ੍ਰਿਤੀ ਦੀਆਂ ਨਜ਼ਰਾਂ ਵਿਸ਼ਵ ਕੱਪ ਜਿੱਤਣ 'ਤੇ 
ਇਕ ਛੋਟਾ ਟੀਚਾ ਪਹਿਲਾਂ ਹੀ ਹਾਸਲ ਕਰ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸ੍ਰਮਿਤੀ ਮੰਧਾਨਾ ਦੀਆਂ ਨਜ਼ਰਾਂ ਹੁਣ ਵਿਸ਼ਵ ਕੱਪ ਜਿੱਤਣ 'ਤੇ ਟਿਕੀਆਂ ਹੋਈਆਂ ਹਨ। ਬਿਹਤਰੀਨ ਫਾਰਮ ਵਿਚ ਚੱਲ ਰਹੀ ਸਮ੍ਰਿਤੀ ਪਿਛਲੇ ਮਹੀਨੇ ਆਈ. ਸੀ. ਸੀ. ਮਹਿਲਾ ਰੈਂਕਿੰਗ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਬਣੀ ਸੀ। ਸਮ੍ਰਿਤੀ ਨੇ ਕਿਹਾ, ''ਇਕ ਬੱਚੇ ਦੇ ਰੂਪ ਵਿਚ ਜਦੋਂ ਤੁਸੀਂ ਖੇਡਣਾ ਸ਼ੁਰੂ ਕਰਦੇ ਹੋ ਤਾਂ ਹਮੇਸ਼ਾ ਵਿਸ਼ਵ ਕੱਪ ਜਿੱਤਣ ਬਾਰੇ ਸੋਚਦੇ ਹੋ। ਬੇਸ਼ੱਕ ਆਈ. ਸੀ. ਸੀ. ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ਬਣਨਾ ਵਿਅਕਤੀਗਤ ਟੀਚਾ ਵੀ ਹੁੰਦਾ ਹੈ ਤੇ ਇਸ ਨੂੰ ਹਾਸਲ ਕਰਨਾ ਕਾਫੀ ਸਬਰਯੋਗ ਹੈ ਪਰ ਹੁਣ ਮੈਨੂੰ ਹੋਰ ਸਖਤ ਮਿਹਨਤ ਕਰਨੀ ਪਵੇਗੀ। ਉਥੇ ਪਹੁੰਚਣ ਤੋਂ ਵੱਧ ਮਹੱਤਵਪੂਰਨ ਉੱਥੇ ਬਣੇ ਰਹਿਣਾ ਹੈ।''


author

Gurdeep Singh

Content Editor

Related News