ਭਾਰਤ ਦੀ ਦਿਵਿਆ ਸੁਬਾਰਾਜੂ ਥਦੀਗੋਲ ਅਤੇ ਸਰਬਜੋਤ ਸਿੰਘ ਨੇ ਬਾਕੂ ਵਿਸ਼ਵ ਕੱਪ ''ਚ ਜਿੱਤਿਆ ਸੋਨ ਤਮਗਾ

Thursday, May 11, 2023 - 05:29 PM (IST)

ਭਾਰਤ ਦੀ ਦਿਵਿਆ ਸੁਬਾਰਾਜੂ ਥਦੀਗੋਲ ਅਤੇ ਸਰਬਜੋਤ ਸਿੰਘ ਨੇ ਬਾਕੂ ਵਿਸ਼ਵ ਕੱਪ ''ਚ ਜਿੱਤਿਆ ਸੋਨ ਤਮਗਾ

ਬਾਕੂ/ਅਜ਼ਰਬਾਈਜਾਨ (ਭਾਸ਼ਾ)- ਦਿਵਿਆ ਸੁਬਾਰਾਜੂ ਥਦੀਗੋਲ ਅਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ ਨੇ ਵੀਰਵਾਰ ਨੂੰ ਇੱਥੇ ਆਈ.ਐੱਸ.ਐੱਸ.ਐੱਫ. ਸ਼ੂਟਿੰਗ ਵਿਸ਼ਵ ਕੱਪ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਸੋਨ ਤਮਗੇ ਦੇ ਮੁਕਾਬਲੇ ਵਿੱਚ ਭਾਰਤੀ ਜੋੜੀ ਨੇ ਸਰਬੀਆ ਦੇ ਜ਼ੋਰਾਨਾ ਅਰੁਨੋਵਿਕ ਅਤੇ ਦਾਮਿਰ ਮਿਕੇਕ ਦੀ ਜੋੜੀ ਨੂੰ 16-14 ਨਾਲ ਹਰਾਇਆ। ਸਿਮਲ ਯਿਲਮਾਜ਼ ਅਤੇ ਇਸਮਾਈਲ ਕੇਲੇਸ ਦੀ ਤੁਰਕੀ ਦੀ ਜੋੜੀ ਨੇ ਸਾਰਾ ਕੋਸਟੈਂਟਿਨੋ ਅਤੇ ਪਾਉਲੋ ਮੋਨਾ ਦੀ ਇਟਲੀ ਦੀ ਜੋੜੀ ਨੂੰ 17-9 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।

ਇਹ ਵੀ ਪੜ੍ਹੋ: ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਬਾਹਾਂ ਅਤੇ ਮੱਥੇ 'ਤੇ ਬੰਨ੍ਹੀਆਂ ਕਾਲੀਆਂ ਪੱਟੀਆਂ, ਮਨਾਇਆ 'ਕਾਲਾ ਦਿਵਸ'

PunjabKesari

ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਇੱਕ ਹੋਰ ਭਾਰਤੀ ਜੋੜੀ ਈਸ਼ਾ ਸਿੰਘ ਅਤੇ ਵਰੁਣ ਤੋਮਰ 578 ਦੇ ਅੰਕ ਨਾਲ ਕੁਆਲੀਫਾਈ ਵਿੱਚ ਛੇਵੇਂ ਸਥਾਨ ’ਤੇ ਰਹੀ। ਦਿਵਿਆ ਅਤੇ ਸਰਬਜੋਤ ਨੇ 581 ਅੰਕ ਲੈ ਕੇ ਟਾਪ ਕੀਤਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਿਦਮ ਸਾਂਗਵਾਨ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਕਾਂਸੀ ਦੇ ਨਾਲ ਮੁਕਾਬਲੇ 'ਚ ਭਾਰਤ ਦੇ ਤਮਗੇ ਦਾ ਖਾਤਾ ਖੋਲ੍ਹਿਆ। ਰਿਦਮ ਨੇ 219.1 ਅੰਕ ਨਾਲ 2 ਵਾਰ ਦੀ ਓਲੰਪਿਕ ਚੈਂਪੀਅਨ ਯੂਨਾਨ ਦੀ ਸੋਨ ਤਮਗਾ ਜੇਤੂ ਅੰਨਾ ਕੋਰਾਕਾਕੀ ਅਤੇ ਯੂਕ੍ਰੇਨ ਦੀ ਚਾਂਦੀ ਤਮਗਾ ਜੇਤੂ ਓਲੇਨਾ ਕੋਸਤੇਵਿਚ ਤੋਂ ਪਿੱਛੇ ਤੀਜੇ ਸਥਾਨ 'ਤੇ ਰਹੀ। ਵਿਸ਼ਵ ਕੱਪ ਵਿੱਚ ਇਹ ਰਿਦਮ ਦਾ ਪਹਿਲਾ ਸੀਨੀਅਰ ਵਿਅਕਤੀਗਤ ਤਮਗਾ ਹੈ।

PunjabKesari

ਇਹ ਵੀ ਪੜ੍ਹੋ: MI vs RCB: ਨੇਹਾਲ ਵਢੇਰਾ ਨੇ ਜੜਿਆ ਛੱਕਾ, ਬਾਊਂਡਰੀ ਦੇ ਬਾਹਰ ਖੜ੍ਹੀ ਕਾਰ 'ਤੇ ਪਿਆ ਡੈਂਟ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News