ਬਿਗ ਬੈਸ਼ ਲੀਗ ਦੀ ਇਸ ਟੀਮ ਵੱਲੋਂ ਖੇਡੇਗੀ ਭਾਰਤ ਦੀ ਧਾਕੜ ਬੱਲੇਬਾਜ਼ ਜੇਮਿਮਾ

09/29/2021 3:00:56 PM

ਮੈਲਬੋਰਨ-  ਭਾਰਤ ਦੀ ਯੁਵਾ ਬੱਲੇਬਾਜ਼ ਜੇਮਿਮਾ ਰੌਡ੍ਰੀਗੇਜ ਆਗਾਮੀ ਮਹਿਲਾ ਬਿਗ ਬੈਸ ਲੀਗ 'ਚ ਰੇਨੇਗਾਡੇਸ ਲਈ ਖੇਡੇਗੀ। ਆਯੋਜਕਾਂ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। 21 ਸਾਲਾ ਜੇਮਿਮਾ ਦਾ ਇਹ ਲੀਗ 'ਚ ਪਹਿਲਾ ਸੈਸ਼ਨ ਹੋਵੇਗਾ। ਸ਼ੇਫ਼ਾਲੀ ਵਰਮਾ ਤੇ ਰਾਧਾ ਯਾਦਵ ਵੀ 14 ਅਕਤੂਬਰ ਤੋਂ ਸ਼ੁਰੂ ਹੋ ਰਹੀ ਲੀਗ 'ਚ ਸਿਡਨੀ ਸਿਕਸਰਸ ਲਈ ਖੇਡਣਗੀਆਂ। 

ਜੇਮਿਮਾ ਨੇ ਕ੍ਰਿਕਟ ਡਾਟ ਕਾਮ ਏਡੂ ਨੂੰ ਕਿਹਾ, ‘ਮੇਰਾ ਟੀਚਾ ਚੰਗੀ ਕ੍ਰਿਕਟ ਖੇਡਣਾ ਤੇ ਉਸ ਦਾ ਮਜ਼ਾ ਲੈਣਾ ਹੋਵੇਗਾ। ਮੈਨੂੰ ਪਤਾ ਹੈ ਕਿ ਅਜਿਹਾ ਕਰਨ 'ਤੇ ਹੀ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਸਕਾਂਗੀ।' ਜੇਮਿਮਾ ਆਸਟਰੇਲੀਆ ਤੋਂ ਵਨ-ਡੇ ਸੀਰੀਜ਼ ਹਾਰਨ ਵਾਲੀ ਭਾਰਤੀ ਟੀਮ 'ਚ ਨਹੀਂ ਸੀ ਪਰ ਹਾਲ ਹੀ 'ਚ 'ਦਿ ਹੰਡ੍ਰੇਡ' ਸੀਰੀਜ਼ 'ਚ ਉਨ੍ਹਾਂ ਨੇ ਨਾਰਦਨ ਸੁਪਰਚਾਰਜਰਸ ਲਈ ਸ਼ਾਨਦਾਰ ਪ੍ਰਦਰਸ਼ਨ ਕਰਕੇ 7 ਮੈਚਾਂ 'ਚ 249 ਦੌੜਾਂ ਬਣਾਈਆਂ।

ਰੇਨੇਗਾਡੇਸ ਦੇ ਕੋਚ ਸਾਈਮਨ ਹੇਲਮੋਟ ਨੇ ਕਿਹਾ, 'ਜੇਮਿਮਾ ਕਾਫ਼ੀ ਪ੍ਰਤਿਭਾਸ਼ਾਲੀ ਯੁਵਾ ਖਿਡਾਰੀ ਹੈ ਜੋ 21 ਸਾਲਾਂ ਦੀ ਉਮਰ 'ਚ ਆਪਣੀ ਪਛਾਣ ਬਣਾ ਚੁੱਕੀ ਹੈ। ਬ੍ਰਿਟੇਨ 'ਚ 'ਦਿ ਹੰਡ੍ਰੇਡ' ਸੀਰੀਜ਼ 'ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਹਰ ਮੈਦਾਨ 'ਤੇ ਤੇਜ਼ੀ ਨਾਲ ਦੌੜਾਂ ਬਣਾ ਸਕਦੀ ਹੈ।' 


Tarsem Singh

Content Editor

Related News