ਇਕ ਵਾਰ ਫਿਰ ਕ੍ਰਿਕਟ ਪ੍ਰੇਮੀਆਂ ਨੂੰ ਦੇਖਣ ਨੂੰ ਮਿਲੇਗਾ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਮੈਚਾਂ ਦਾ ਰੋਮਾਂਚ

Saturday, Apr 17, 2021 - 02:39 PM (IST)

ਇਕ ਵਾਰ ਫਿਰ ਕ੍ਰਿਕਟ ਪ੍ਰੇਮੀਆਂ ਨੂੰ ਦੇਖਣ ਨੂੰ ਮਿਲੇਗਾ ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਮੈਚਾਂ ਦਾ ਰੋਮਾਂਚ

ਨਵੀਂ ਦਿੱਲੀ— ਭਾਰਤ ’ਚ ਇਸ ਸਾਲ ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ-20 ਵਰਲਡ ਕੱਪ ’ਚ ਪਾਕਿਸਤਾਨੀ ਕ੍ਰਿਕਟ ਟੀਮ ਦੇ ਹਿੱਸਾ ਲੈਣ ਦਾ ਰਸਤਾ ਸਾਫ਼ ਹੋ ਗਿਆ ਹੈ। ਭਾਰਤ ਸਰਕਾਰ ਪਾਕਿਸਤਾਨੀ ਖਿਡਾਰੀਆਂ ਤੇ ਮੀਡੀਆ ਨੂੰ ਵੀਜ਼ਾ ਦੇਣ ਲਈ ਤਿਆਰ ਹੋ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਹੋਈ ਵਰਚੁਅਲ ਮੀਟਿੰਗ ਰਾਹੀਂ ਚੋਟੀ ਦੀ ਪਰਿਸ਼ਦ ਨੂੰ ਇਸ ਦੀ ਜਾਣਕਾਰੀ ਦਿੱਤੀ। ਬੋਰਡ ਮੁਤਾਬਕ ਉਨ੍ਹਾਂ ਨੂੰ ਸਰਕਾਰ ਤੋਂ ਪਾਕਿਸਤਾਨੀ ਖਿਡਾਰੀਆਂ ਦੇ ਵੀਜ਼ਾ ਨੂੰ ਲੈ ਕੇ ਹਰੀ ਝੰਡੀ ਮਿਲ ਗਈ ਹੈ। ਹਾਲਾਂਕਿ ਫ਼ੈਂਸ ਨੂੰ ਲੈ ਕੇ ਕੋਈ ਆਖ਼ਰੀ ਫ਼ੈਸਲਾ ਨਹੀਂ ਹੋਇਆ ਹੈ। ਛੇਤੀ ਹੀ ਸਬੰਧਤ ਮੰਤਰਾਲਾ ਇਸ ’ਤੇ ਫ਼ੈਸਲਾ ਲਵੇਗਾ।
ਇਹ ਵੀ ਪੜ੍ਹੋ : ਪੰਜਾਬ ਨੂੰ ਹਰਾ ਕੇ ਚੇਨੱਈ ਦੀ ਪੁਆਇੰਟ ਟੇਬਲ ’ਚ ਵੱਡੀ ਪੁਲਾਂਘ, ਜਾਣੋ ਹੋਰਨਾਂ ਟੀਮਾਂ ਦਾ ਹਾਲ

ਇਸ ਬੈਠਕ ’ਚ ਸ਼ਾਮਲ ਇਕ ਬੀ. ਸੀ. ਸੀ. ਆਈ. ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੀ-20 ਵਰਲਡ ਕੱਪ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦਾ ਈਵੈਂਟ ਹੈ। ਇਸ ਲਈ ਸਰਕਾਰ ਨੇ ਉਪਰੋਕਤ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ, ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਅਹਿਸਾਨ ਮਨੀ ਨੇ ਅਲੀਟਮੇਟਮ ਦਿੱਤਾ ਸੀ ਕਿ ਬੀ. ਸੀ. ਸੀ. ਆਈ. ਨੂੰ 31 ਮਾਰਚ ਤਕ ਪਾਕਿਸਤਾਨੀ ਟੀਮ ਲਈ ਵੀਜ਼ਾ ਨੂੰ ਲੈ ਕੇ ਆਪਣਾ ਰੁਖ਼ ਸਾਫ਼  ਕਰਨਾ ਚਾਹੀਦਾ ਹੈ। ਇਸ ਤੋਂ ਇਕ ਦਿਨ ਬਾਅਦ ਭਾਵ ਇਕ ਅਪ੍ਰੈਲ ਨੂੰ ਆਈ. ਸੀ. ਸੀ. ਨੇ ਬੋਰਡ ਮੀਟਿੰਗ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਹ ਵਿਵਾਦ ਇਕ ਮਹੀਨੇ ਦੇ ਅੰਦਰ ਹੀ ਸੁਲਝਾ ਲਿਆ ਜਾਵੇਗਾ।
ਇਹ ਵੀ ਪੜ੍ਹੋ : 'ਪਿਤਾ ਦੇ ਪੈਸੇ ਬਰਬਾਦ ਕਰ ਰਹੀ ਹੈ', ਕੁਮੈਂਟ ਵੇਖ ਭੜਕੀ ਸਾਰਾ ਤੇਂਦੁਲਕਰ ਨੇ ਯੂਜ਼ਰ ਨੂੰ ਦਿੱਤਾ ਕਰਾਰਾ ਜਵਾਬ

ਟੀ-20 ਵਰਲਡ ਕੱਪ ਲਈ 9 ਸਥਾਨ ਤੈਅ
ਇਸ ਵਿਚਾਲੇ ਬੈਠਕ ’ਚ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਗੱਲ ਹੋਈ। ਬੀ. ਸੀ. ਸੀ. ਆਈ. ਨੇ ਟੂਰਨਾਮੈਂਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ ਕ੍ਰਿਕਟ ਮੈਦਾਨਾਂ ਨੂੰ ਤਿਆਰ ਰੱਖਣ ਨੂੰ ਕਿਹਾ ਹੈ। ਹਾਲਾਂਕਿ ਇਸ ’ਤੇ ਆਖ਼ਰੀ ਫ਼ੈਸਲਾ ਬਾਅਦ ਹੀ ’ਚ ਕੀਤਾ ਜਾਵੇਗਾ। ਫ਼ਿਲਹਾਲ, ਟੂਰਨਾਮੈਂਟ ਦੇ ਫ਼ਾਈਨਲ ਲਈ ਅਹਿਮਦਾਬਾਦ ਦੇ ਮੈਦਾਨ ਨੂੰ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ, ਮੁੰਬਈ, ਚੇਨੱਈ, ਬੈਂਗਲੁਰੂ, ਹੈਦਰਾਬਾਦ, ਧਰਮਸ਼ਾਲਾ, ਕੋਲਕਾਤਾ ਤੇ ਲਖਨਊ ਵੀ ਸ਼ਾਮਲ ਹਨ। ਬੋਰਡ ਅਧਿਕਾਰੀ ਨੇ ਦੱਸਿਆ ਕਿ ਖੇਡ ਮੈਦਾਨ ਸ਼ਾਰਟਲਿਸਟ ਕੀਤੇ ਗਏ ਹਨ। ਫ਼ੈਸਲਾ ਟੂਰਨਾਮੈਂਟ ਦੇ ਕਰੀਬ ਆਉਣ ’ਤੇ ਲਿਆ ਜਾਵੇਗਾ। ਅਜੇ ਇਹ ਸੋਚਣਾ ਜਲਦਬਾਜ਼ੀ ਹੋਵੇਗੀ ਕਿ ਅਕਤੂਬਰ-ਨਵੰਬਰ ’ਚ ਕੋਰੋਨਾ ਦੀ ਸਥਿਤੀ ਕਿਹੋ ਜਿਹੀ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News