IND vs PAK : ਸੈਮੀਫਾਈਨਲ ਦੌਰਾਨ ਲੱਗੇ ''ਕਸ਼ਮੀਰ ਬਣੇਗਾ ਪਾਕਿਸਤਾਨ'' ਦੇ ਨਾਅਰੇ

Tuesday, Feb 04, 2020 - 04:08 PM (IST)

IND vs PAK : ਸੈਮੀਫਾਈਨਲ ਦੌਰਾਨ ਲੱਗੇ ''ਕਸ਼ਮੀਰ ਬਣੇਗਾ ਪਾਕਿਸਤਾਨ'' ਦੇ ਨਾਅਰੇ

ਸਪੋਰਟਸ ਡੈਸਕ— ਦੱਖਣੀ ਅਫਰੀਕਾ 'ਚ ਚਲ ਰਹੇ ਅੰਡਰ-19 ਕ੍ਰਿਕਟ ਵਰਲਡ ਕੱਪ ਦੇ ਦੌਰਾਨ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਸੈਮੀਫਾਈਨਲ ਮੁਕਾਬਲਾ ਖੇਡ ਰਹੀਆਂ ਸਨ ਉਦੋਂ ਸਟੈਂਡ 'ਤੇ ਬੈਠੇ ਕੁਝ ਨੌਜਵਾਨ 'ਕਸ਼ਮੀਰ ਬਣੇਗਾ ਪਾਕਿਸਤਾਨ' ਦੇ ਨਾਅਰੇ ਲਾਉਂਦੇ ਹੋਏ ਦਿਸੇ। ਘਟਨਾਕ੍ਰਮ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦੋਵੇਂ ਹੀ ਟੀਮਾਂ ਇਸ ਵਾਰ ਸੈਮੀਫਾਈਨਲ ਤਕ ਦੇ ਸਫਰ 'ਚ ਅਜੇਤੂ ਰਹੀਆਂ ਹਨ। ਕਪਤਾਨ ਪ੍ਰਿਯਮ ਗਰਗ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਕੁਆਰਟਰ ਫਾਈਨਲ 'ਚ ਆਸਟਰੇਲੀਆ ਤਾਂ ਰੋਹੇਲ ਨਜ਼ੀਰ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੇ ਅਫਗਾਨਿਸਤਾਨ ਨੂੰ ਹਰਾਇਆ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਅੰਡਰ-19 ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਆਹਮੋ-ਸਾਹਮਣੇ ਹਨ। ਜੇਕਰ ਅੰਡਰ-19 ਵਰਲਡ ਕੱਪ ਦੀ ਗੱਲ ਕਰੀਏ ਤਾਂ ਦੋਹਾਂ ਵਿਚਾਲੇ ਅਜੇ ਤਕ 9 ਮੁਕਾਬਲੇ ਹੋ ਚੁੱਕੇ ਹਨ। ਇਸ 'ਚ ਪਾਕਿਸਤਾਨ ਪੰਜ ਮੁਕਾਬਲੇ ਜਿੱਤ ਚੁੱਕਾ ਹੈ ਜਦਕਿ ਭਾਰਤ 4 ਵਾਰ ਜਿੱਤ ਚੁੱਕਾ ਹੈ।

ਦੇਖੋ ਵੀਡੀਓ-


author

Tarsem Singh

Content Editor

Related News