ਏਸ਼ੀਆਈ ਖੇਡਾਂ ''ਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਇਸ ਖੇਡ ''ਚ ਭਾਰਤ ਦੇ ਦੋ ਕਾਂਸੀ ਤਮਗੇ ਪੱਕੇ

Sunday, Aug 26, 2018 - 09:12 AM (IST)

ਏਸ਼ੀਆਈ ਖੇਡਾਂ ''ਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਇਸ ਖੇਡ ''ਚ ਭਾਰਤ ਦੇ ਦੋ ਕਾਂਸੀ ਤਮਗੇ ਪੱਕੇ

ਜਕਾਰਤਾ (ਬਿਊਰੋ)— ਭਾਰਤ ਨੇ ਏਸ਼ੀਆਈ ਖੇਡਾਂ 2018 ਦੀ ਬ੍ਰਿਜ ਪ੍ਰਤੀਯੋਗਿਤਾ 'ਚ ਸ਼ਨੀਵਾਰ ਨੂੰ ਮਿਕਸਡ ਟੀਮ ਅਤੇ ਪੁਰਸ਼ ਵਰਗ ਦੇ ਸੈਮੀਫਾਈਨਲ 'ਚ ਪਹੁੰਚ ਕੇ ਘੱਟੋ-ਘੱਟ 2 ਕਾਂਸੀ ਤਮਗੇ ਪੱਕੇ ਕਰ ਲਏ ਹਨ। ਬ੍ਰਿਜ ਨੂੰ ਪਹਿਲੀ ਵਾਰ ਏਸ਼ੀਆਈ ਖੇਡਾਂ 'ਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਭਾਰਤ ਬ੍ਰਿਜ 'ਚ ਪਹਿਲੀ ਵਾਰ ਤਮਗਾ ਹਾਸਲ ਕਰੇਗਾ।
PunjabKesari
ਭਾਰਤ ਦੀ ਮਿਕਸਡ ਟੀਮ 'ਚ ਕਿਰਨ ਨਾਦਰ, ਸਤਿਆਨਾਰਾਇਣ ਬਚੀਰਾਜੂ, ਹੇਮਾ ਦੇਵੜਾ, ਗੋਪੀਨਾਥ ਮੰਨਾ, ਹਿਮਾਰ ਖੰਡੇਲਵਾਲ ਅਤੇ ਰਾਜੀਵ ਖੰਡੇਲਵਾਲ ਸ਼ਾਮਲ ਹਨ। ਮਿਕਸਡ ਟੀਮ ਤਿੰਨ ਰਾਊਂਡ ਦੇ ਬਾਅਦ ਪਹਿਲੇ ਸਥਾਨ ਰਹੀ ਅਤੇ ਉਸ ਦਾ ਸੈਮੀਫਾਈਨਲ ਮੈਚ ਐਤਵਾਰ ਨੂੰ ਥਾਈਲੈਂਡ ਨਾਲ ਹੋਵੇਗਾ।
PunjabKesari
ਪੁਰਸ਼ ਟੀਮ 'ਚ ਜੱਗੀ ਸ਼ਿਵਦਾਸਾਨੀ, ਰਾਜੇਸ਼ਵਰ ਤਿਵਾਰੀ, ਸੁਮਿਤ ਮੁਖਰਜੀ, ਦੇਵਵ੍ਰਤ ਮਜੂਮਦਾਰ, ਰਾਜੂ ਤੋਲਾਨੀ ਅਤੇ ਅਜੇ ਖੜੇ ਸ਼ਾਮਲ ਹਨ। ਪੁਰਸ਼ ਟੀਮ ਰਾਊਂਡ ਰਾਬਿਨ ਲੀਗ ਦੇ ਬਾਅਦ ਚੌਥੇ ਸਥਾਨ 'ਤੇ ਰਹੀ ਅਤੇ ਉਸ ਦਾ ਸੈਮੀਫਾਈਨਲ 'ਚ ਐਤਵਾਰ ਨੂੰ ਹੀ ਸਿੰਗਾਪੁਰ ਤੋਂ ਮੁਕਾਬਲਾ ਹੋਵੇਗਾ।

PunjabKesari


Related News