ਇੰਡੀਪੈਂਡੇਟਸ ਕੱਪ : ਪਾਕਿਸਤਾਨ ਨੇ ਵਿਸ਼ਵ ਇਲੈਵਨ ਨੂੰ 33 ਦੌੜਾਂ ਨਾਲ ਹਰਾਇਆ

09/15/2017 11:54:26 PM

ਲਾਹੌਰ— ਓਪਨਰ ਅਹਮਿਦ ਸ਼ਹਿਜ਼ਾਦ ਦੀ 89 ਦੌੜਾਂ ਦੀ ਬਿਹਤਰੀਨ ਪਾਰੀ ਤੇ ਉਸਦੀ ਬਾਬਰ ਆਜ਼ਮ (48) ਨਾਲ ਦੂਜੀ ਵਿਕਟ ਲਈ 102 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਾਕਿਸਤਾਨ ਨੇ ਵਿਸ਼ਵ ਇਲੈਵਨ ਨੂੰ ਤੀਜੇ ਤੇ ਫੈਸਲਾਕੁੰਨ ਟੀ-20 ਮੈਚ ਵਿਚ ਸ਼ੁੱਕਰਵਾਰ ਨੂੰ 33 ਦੌੜਾ ਨਾਲ ਹਰਾ ਕੇ ਲੜੀ ਜਿੱਤ ਲਈ। ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਜੇਤੂ ਪਾਕਿਸਤਾਨ ਨੇ ਚਾਰ ਵਿਕਟਾਂ 'ਤੇ 183 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਵਿਸ਼ਵ ਇਲੈਵਨ ਨੂੰ 8 ਵਿਕਟਾਂ 'ਤੇ 150 ਦੌੜਾਂ 'ਤੇ ਹੀ ਰੋਕ ਦਿੱਤਾ। ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਵਿਸ਼ਵ ਇਲੈਵਨ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਇਸ ਤੋਂ ਪਹਿਲਾਂ ਵਿਸ਼ਵ ਇਲੈਵਨ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ।


Related News