IND vs ZIM 1st T20 : ਜ਼ਿੰਬਾਬਵੇ ਨੇ ਭਾਰਤ ਨੂੰ ਦਿੱਤਾ 116 ਦੌੜਾਂ ਦਾ ਟੀਚਾ
Saturday, Jul 06, 2024 - 06:18 PM (IST)
ਸਪੋਰਟਸ ਡੈਸਕ- ਭਾਰਤ ਤੇ ਜ਼ਿੰਬਾਬਵੇ ਦਰਮਿਆਨ 5 ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਹਰਾਰੇ ਦੇ ਹਰਾਰੇ ਸਪੋਰਟਸ ਕਲੱਬ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 115 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 116 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਇਨੋਸੈਂਟ ਕਾਇਆ ਬਿਨਾ ਖਾਤਾ ਖੋਲੇ ਮੁਕੇਸ਼ ਕੁਮਾਰ ਵਲੋਂ ਬੋਲਡ ਹੋ ਕੇ ਪੈਵੇਲੀਅਨ ਪਰਤ ਗਿਆ। ਜ਼ਿੰਬਾਬਵੇ ਨੂੰ ਦੂਜਾ ਝਟਕਾ ਬ੍ਰਾਇਨ ਬੇਨੇਟ ਦੇ ਆਊਟ ਹੋਣ ਨਾਲ ਲੱਗਾ। ਬੇਨੇਟੇ 23 ਦੌੜਾਂ ਬਣਾ ਰਵੀ ਬਿਸ਼ਨੋਈ ਵਲੋਂ ਬੋਲੋਡ ਹੋ ਕੇ ਪੈਵੇਲੀਅਨ ਪਰਤ ਗਿਆ। ਜ਼ਿੰਬਾਬਵੇ ਦੀ ਤੀਜੀ ਵਿਕਟ ਵੇਸਲੇ ਮਧੇਵੇਰਾ ਦੇ ਆਊਟ ਹੋਣ ਨਾਲ ਡਿੱਗੀ। ਮਧੇਵੇਰਾ 21 ਦੌੜਾਂ ਬਣਾ ਰਵੀ ਬਿਸ਼ਨੋਈ ਵਲੋਂ ਆਊਟ ਹੋਇਆ। ਜ਼ਿੰਬਾਬਵੇ ਦੀ ਚੌਥੀ ਵਿਕਟ ਸਿਕੰਦਰ ਰਜ਼ਾ ਦੇ ਆਊਟ ਹੋਣ ਨਾਲ ਡਿੱਗੀ। ਸਿਕੰਦਰ ਰਜ਼ਾ 17 ਦੌੜਾਂ ਬਣਾ ਅਵੇਸ਼ ਖਾਨ ਵਲੋਂ ਆਊਟ ਹੋਇਆ।
ਜ਼ਿੰਬਾਬਵੇ ਦੀ ਪੰਜਵੀਂ ਵਿਕਟ ਜੋਨਾਥਨ ਕੈਂਪਬੇਲ ਦੇ ਆਊਟ ਹੋਣ ਨਾਲ ਡਿੱਗੀ। ਕੈਂਪਬੇਲ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ 'ਤੇ ਰਨ ਆਊਟ ਹੋਇਆ। ਜ਼ਿੰਬਾਬਵੇ ਨੂੰ ਛੇਵਾਂ ਝਟਕਾ ਡਿਓਨ ਮਾਇਰਲ ਦੇ ਆਊਟ ਹੋਣ ਨਾਲ ਲੱਗਾ। ਮਾਇਰਸ 23 ਦੌੜਾਂ ਬਣਾ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋਇਆ। ਜ਼ਿੰਬਾਬਵੇ ਨੂੰ 7ਵਾਂ ਝਟਕਾ ਵੈਲਿੰਗਟਨ ਦੇ ਆਊਟ ਹੋਣ ਨਾਲ ਲੱਗਾ। ਵੈਲਿੰਗਟਨ ਮਸਾਕਾਦਜ਼ਾ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਵਲੋਂ ਆਊਟ ਹੋਇਆ। ਭਾਰਤ ਲਈ ਮੁਕੇਸ਼ ਕੁਮਾਰ ਨੇ 1, ਰਵੀ ਬਿਸ਼ਨੋਈ ਨੇ 4, ਅਵੇਸ਼ ਖਾਨ ਨੇ 1 ਤੇ ਵਾਸ਼ਿੰਗਟਨ ਸੁੰਦਰ ਨੇ 2 ਵਿਕਟਾਂ ਲਈਆਂ। ।ਦੋਵੇਂ ਟੀਮਾਂ ਪਹਿਲਾ ਮੈਚ ਜਿੱਤ ਕੇ ਸੀਰੀਜ਼ 'ਚ ਜਿੱਤ ਨਾਲ ਸ਼ਰੂਆਤ ਕਰਨਾ ਚਾਹੁਣਗੀਆਂ।
ਦੋਵੇਂ ਦੇਸ਼ਾਂ ਦੀ ਪਲੇਇੰਗ 11
ਜ਼ਿੰਬਾਬਵੇ : ਤਾਦੀਵਾਨਾਸ਼ੇ ਮਾਰੂਮਾਨੀ, ਇਨੋਸੈਂਟ ਕਾਇਆ, ਬ੍ਰਾਇਨ ਬੇਨੇਟ, ਸਿਕੰਦਰ ਰਜ਼ਾ (ਕਪਤਾਨ), ਡਿਓਨ ਮਾਇਰਸ, ਜੋਨਾਥਨ ਕੈਂਪਬੈਲ, ਕਲਾਈਵ ਮਡਾਂਡੇ (ਵਿਕਟਕੀਪਰ), ਵੇਸਲੀ ਮਧਵੇਰੇ, ਲਿਊਕ ਜੋਂਗਵੇ, ਬਲੇਸਿੰਗ ਮੁਜ਼ਾਰਬਾਨੀ, ਟੇਂਡਾਈ ਚਤਾਰਾ
ਭਾਰਤ : ਸ਼ੁਭਮਨ ਗਿੱਲ (ਕਪਤਾਨ), ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਰਿਆਨ ਪਰਾਗ, ਰਿੰਕੂ ਸਿੰਘ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਵੇਸ਼ ਖਾਨ, ਮੁਕੇਸ਼ ਕੁਮਾਰ, ਖਲੀਲ ਅਹਿਮਦ