IND v WI : ਵੈਸਟਇੰਡੀਜ਼ ਦਾ ਸਫਾਇਆ ਕਰਨ ਉਤਰੇਗਾ ਭਾਰਤ

02/11/2022 3:30:16 AM

ਅਹਿਮਦਾਬਾਦ- ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਤੀਜੇ ਵਨ ਡੇ ਮੈਚ ਵਿਚ ਜਿੱਤ ਦਰਜ ਕਰਕੇ ਵੈਸਟਇੰਡੀਜ਼ ਨੂੰ 3-0 ਨਾਲ ਕਲੀਨ ਸਵੀਪ ਕਰਨ ਦੇ ਟੀਚੇ ਨਾਲ ਉਤਰੇਗੀ। ਭਾਰਤ ਕੋਲ ਫਿਲਹਾਲ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹੈ।

ਇਹ ਖ਼ਬਰ ਪੜ੍ਹੋ- ਹਾਕੀ ਪ੍ਰੋ ਲੀਗ : ਭਾਰਤ ਨੇ ਦੱਖਣੀ ਅਫਰੀਕਾ ਨੂੰ 10-2 ਨਾਲ ਹਰਾਇਆ

PunjabKesari
ਭਾਰਤ ਲਈ ਮੱਧਕ੍ਰਮ ਦੇ ਬੱਲੇਬਾਜ਼ਾਂ ਤੋਂ ਯੋਗਦਾਨ ਮਿਲਣਾ ਚੰਗੀ ਗੱਲ ਹੈ। ਪਹਿਲੇ ਵਨ ਡੇ ਵਿਚ ਖੁੰਝ ਚੁੱਕੇ ਉਪ ਕਪਤਾਨ ਲੋਕੇਸ਼ ਰਾਹੁਲ ਨੇ ਦੂਜੇ ਮੈਚ ਵਿਚ ਮੱਧਕ੍ਰਮ ਵਿਚ ਸੂਰਯਕੁਮਾਰ ਯਾਦਵ ਦੇ ਨਾਲ ਚੰਗੀ ਪਾਰੀ ਖੇਡੀ। ਦੋਵਾਂ ਬੱਲੇਬਾਜ਼ਾਂ ਵਿਚਾਲੇ 91 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੇ ਭਾਰਤ ਨੂੰ 237 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਣ ਵਿਚ ਮਦਦ ਕੀਤੀ। ਉੱਥੇ ਹੀ ਦੀਪਕ ਹੁੱਡਾ ਅਤੇ ਵਾਸ਼ਿੰਗਟਨ ਸੁੰਦਰ ਵੀ ਬੱਲੇ ਨਾਲ ਚੰਗਾ ਨਜ਼ਰ ਆ ਰਹੇ ਹਨ। ਗੇਂਦਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਤੇਜ਼ ਗੇਂਦਬਾਜ਼ੀ ਵਿਚ ਨੌਜਵਾਨ ਪ੍ਰਸਿੱਧ ਕ੍ਰਿਸ਼ਣਾ ਨੇ ਮੋਰਚਾ ਸੰਭਾਲਿਆ ਹੋਇਆ ਹੈ, ਜਿਹੜਾ 2 ਮੈਚਾਂ ਵਿਚ 2.15 ਦੀ ਇਕਾਨਮੀ ਨਾਲ 6 ਵਿਕਟਾਂ ਲੈ ਚੁੱਕਿਆ ਹੈ। ਉੱਥੇ ਹੀ, ਲੈੱਗ ਸਪਿਨਰ ਯੁਜਵੇਂਦਰ ਚਾਹਲ ਵੀ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ। ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਦੀ ਫਾਰਮ 'ਤੇ ਹਾਲਾਂਕਿ ਸਵਾਲੀਆ ਨਿਸ਼ਾਨ ਖੜ੍ਹਾ ਹੋ ਰਿਹਾ ਹੈ।

ਇਹ ਖ਼ਬਰ ਪੜ੍ਹੋ- IPL ਮੇਗਾ ਆਕਸ਼ਨ ਤੋਂ ਪਹਿਲਾਂ BCCI ਨੇ ਇੰਨ੍ਹਾਂ 3 ਗੇਂਦਬਾਜ਼ਾਂ 'ਤੇ ਲਗਾਇਆ ਬੈਨ

PunjabKesari
2-0 ਦੀ ਅਜੇਤੂ ਬੜ੍ਹਤ ਹੋਣ ਦੇ ਕਾਰਨ ਤੀਜੇ ਅਤੇ ਆਖਰੀ ਵਨ ਡੇ ਵਿਚ ਭਾਰਤੀ ਟੀਮ ਵਿਚ ਸ਼ਿਖਰ ਧਵਨ, ਰਵੀ ਬਿਸ਼ਨੋਈ, ਅਵੇਸ਼ ਖਾਨ, ਕੁਲਦੀਪ ਯਾਦਵ, ਦੀਪਕ ਚਾਹਰ ਜਾਂ ਸ਼ਾਹਰੁਖ ਖਾਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਓਪਨਿੰਗ ਵਿਚ ਸ਼ਿਖਰ ਧਵਨ ਦੇ ਉਤਰਨ ਦਾ ਪੂਰਾ ਮੌਕਾ ਹੈ ਅਤੇ ਕਪਤਾਨ ਰੋਹਿਤ ਸ਼ਰਮਾ ਇਸ ਗੱਲ ਦਾ ਸੰਕੇਤ ਦੇ ਚੁੱਕੇ ਹਨ। ਉਧਰ ਵੈਸਟਇੰਡੀਜ਼ ਲਈ ਅਜੇ ਵੀ ਸਥਿਤ ਬੱਲੇਬਾਜ਼ੀ ਉਸਦੀ ਸਭ ਤੋਂ ਵੱਡੀ ਕਮਜ਼ੋਰੀ ਬਣੀ ਹੋਈ ਹੈ। ਕੁਝ ਬੱਲੇਬਾਜ਼ਾਂ ਨੂੰ ਸ਼ੁਰੂਆਤ ਤਾਂ ਮਿਲ ਰਹੀ ਹੈ ਪਰ ਉਹ ਵੱਡੀਆਂ ਸਾਂਝੇਦਾਰੀਆਂ ਨਹੀਂ ਬਣਾ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਸਦੇ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ ਪਰ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ।

PunjabKesari

ਪਲੇਇੰਗ ਇਲੈਵਨ -
ਭਾਰਤ :- ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਯਕੁਮਾਰ ਯਾਦਵ, ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਪ੍ਰਸਿੱਧ ਕ੍ਰਿਸ਼ਨਾ।

ਵੈਸਟਇੰਡੀਜ਼ :- ਸ਼ਾਈ ਹੋਪ (ਵਿਕਟਕੀਪਰ), ਬ੍ਰੈਂਡਨ ਕਿੰਗ, ਡੈਰੇਨ ਬ੍ਰਾਵੋ, ਸ਼ਮਰਹ ਬਰੂਕਸ, ਨਿਕੋਲਸ ਪੂਰਨ (ਕਪਤਾਨ), ਜੇਸਨ ਹੋਲਡਰ, ਓਡੀਨ ਸਮਿਥ, ਅਕੇਲ ਹੋਸੀਨ, ਫੈਬੀਅਨ ਐਲਨ, ਅਲਜ਼ਾਰੀ ਜੋਸੇਫ, ਕੇਮਾਰ ਰੋਚ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News