IND vs WI : ਮੁਹੰਮਦ ਸਿਰਾਜ ਦੀਆਂ 5 ਵਿਕਟਾਂ, ਵਿੰਡੀਜ਼ ਪਹਿਲੀ ਪਾਰੀ ’ਚ 255 ਦੌੜਾਂ ’ਤੇ ਸਿਮਟੀ

Sunday, Jul 23, 2023 - 08:35 PM (IST)

IND vs WI : ਮੁਹੰਮਦ ਸਿਰਾਜ ਦੀਆਂ 5 ਵਿਕਟਾਂ, ਵਿੰਡੀਜ਼ ਪਹਿਲੀ ਪਾਰੀ ’ਚ 255 ਦੌੜਾਂ ’ਤੇ ਸਿਮਟੀ

ਸਪੋਰਟਸ ਡੈਸਕ—ਤ੍ਰਿਨੀਦਾਦ ’ਚ ਪੋਰਟ ਆਫ ਸਪੇਨ ਦੇ ਮੈਦਾਨ ’ਤੇ ਭਾਰਤੀ ਟੀਮ ਨੇ ਟੈਸਟ ਮੈਚ ਦੇ ਚੌਥੇ ਦਿਨ ਸਵੇਰ ਦੇ ਸੈਸ਼ਨ ’ਚ ਵਿੰਡੀਜ਼ ਦੀ ਟੀਮ ਨੂੰ 255 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਵਿੰਡੀਜ਼ ਦੀ ਟੀਮ ਤੀਜੇ ਦਿਨ ਪੰਜ ਵਿਕਟਾਂ ਗੁਆ ਕੇ 229 ਦੌੜਾਂ ਬਣਾਉਣ ’ਚ ਸਫ਼ਲ ਰਹੀ ਸੀ। ਚੌਥੇ ਦਿਨ ਸਵੇਰ ਦੇ ਸੈਸ਼ਨ ਵਿਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਕਾਤਿਲਾਨਾ ਗੇਂਦਬਾਜ਼ੀ ਕੀਤੀ ਅਤੇ ਪੰਜ ਵਿਕਟਾਂ ਲੈ ਕੇ ਵਿੰਡੀਜ਼ ਨੂੰ 255 ਦੌੜਾਂ ’ਤੇ ਹੀ ਰੋਕ ਦਿੱਤਾ। ਇਸ ਤਰ੍ਹਾਂ ਭਾਰਤ ਨੂੰ 183 ਦੌੜਾਂ ਦੀ ਬੜ੍ਹਤ ਮਿਲੀ। ਇਸ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 54 ਦੌੜਾਂ ਬਣਾ ਲਈਆਂ ਹਨ ਤੇ ਇਸ ਦੀ ਬੜ੍ਹਤ 231 ਦੌੜਾਂ ਦੀ ਹੋ ਗਈ ਹੈ। ਰੋਹਿਤ ਸ਼ਰਮਾ (31) ਤੇ ਜਾਇਸਵਾਲ (20) ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਦੀ ਨੌਜਵਾਨਾਂ ਲਈ ਵੱਡੀ ਪਹਿਲਕਦਮੀ, UPSC ਪ੍ਰੀਖਿਆਵਾਂ ਦੀ ਕੋਚਿੰਗ ਲਈ ਖੋਲ੍ਹੇਗੀ 8 ਕੇਂਦਰ

ਇਸ ਤੋਂ ਪਹਿਲਾਂ ਤੀਜੇ ਦਿਨ ਦੀ ਖੇਡ ਖਤਮ ਹੋਣ 'ਤੇ ਐਲਿਕ ਅਥਾਨਾਜ਼ (37) ਤੇ ਜੇਸਨ ਹੋਲਡਰ (11) ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਗੇਂਦਬਾਜ਼ਾਂ ਨੂੰ ਪਿੱਚ ਤੋਂ ਜ਼ਿਆਦਾ ਮਦਦ ਨਹੀਂ ਮਿਲ ਰਹੀ ਸੀ ਪਰ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਮੁਹੰਮਦ ਸਿਰਾਜ ਨੇ ਇਸ ਦੇ ਬਾਵਜੂਦ ਸਫ਼ਲਤਾ ਹਾਸਲ ਕੀਤੀ ਅਤੇ ਮੈਚ ’ਚ ਭਾਰਤ ਦਾ ਪੱਲੜਾ ਭਾਰੀ ਰੱਖਿਆ।

ਇਹ ਖ਼ਬਰ ਵੀ ਪੜ੍ਹੋ : 11 ਮਹੀਨਿਆਂ ਦੀ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ, ਜਾਂਚ ’ਚ ਜੁਟੀ ਪੁਲਸ

ਅਸ਼ਵਿਨ ਨੇ ਸ਼ਾਨਦਾਰ ਆਫ ਬ੍ਰੇਕ ’ਤੇ ਵੈਸਟਇੰਡੀਜ਼ ਦੇ ਕਪਤਾਨ ਕ੍ਰੈਗ ਬ੍ਰੈਥਵੇਟ ਦੀ ਵਿਕਟ ਲਈ, ਜਿਸ ਨੇ ਵੈਸਟਇੰਡੀਜ਼ ਲਈ ਸਭ ਤੋਂ ਵੱਧ 75 ਦੌੜਾਂ ਬਣਾਈਆਂ। ਭਾਰਤ ਲਈ ਰਵਿੰਦਰ ਜਡੇਜਾ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਦਕਿ ਅਸ਼ਵਿਨ, ਸਿਰਾਜ ਅਤੇ ਮੁਕੇਸ਼ ਕੁਮਾਰ ਨੇ ਇਕ-ਇਕ ਵਿਕਟ ਲਈ। 


author

Manoj

Content Editor

Related News