IND vs SA ODI: ਭਾਰਤ-ਦੱਖਣੀ ਅਫਰੀਕਾ ਵਨਡੇ ਅੱਜ, ਜਾਣੋ ਪਲੇਇੰਗ-11 ਬਾਰੇ

Sunday, Oct 09, 2022 - 11:30 AM (IST)

ਰਾਂਚੀ—ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਤਿੰਨ ਮੈਂਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਰਾਂਚੀ ਦੇ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੁਕਾਬਲੇ ਲਈ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਤਿਆਰ ਹੈ। ਸੀਰੀਜ਼ 'ਚ 1-0 ਤੋਂ ਫਿਲਹਾਲ ਦੱਖਣੀ ਅਫਰੀਕਾ ਅੱਗੇ ਚੱਲ ਰਿਹਾ ਹੈ। ਉਸ ਨੇ ਪਹਿਲੇ ਮੈਚ 'ਚ ਭਾਰਤ ਨੂੰ ਨੌ ਦੌੜਾਂ ਨਾਲ ਹਰਾਇਆ ਸੀ। ਰਾਂਚੀ 'ਚ ਹੋਣ ਵਾਲੇ ਮੈਚ 'ਚ ਭਾਰਤ ਦੇ ਕੋਲ ਵਾਪਸੀ ਦਾ ਮੌਕਾ ਹੋਵੇਗਾ।
ਸੈਂਟਰ ਵਿਕਟ 'ਤੇ ਹੋਵੇਗਾ ਮੈਚ
ਅੱਜ ਭਾਵ ਐਤਵਾਰ ਨੂੰ ਜੇ.ਐੱਸ.ਸੀ.ਏ. ਸਟੇਡੀਅਮ ਦੇ ਸੈਂਟਰ ਵਿਕਟ 'ਤੇ ਮੈਚ ਖੇਡਿਆ ਜਾਵੇਗਾ। ਵਿਕਟ 'ਤੇ ਘਾਹ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਸਪਾਟ ਹੈ। ਪਿਛਲੇ ਮੈਂਚਾਂ ਦੇ ਰਿਕਾਰਡ ਨੂੰ ਦੇਖੀਏ ਤਾਂ ਐਤਵਾਰ ਨੂੰ ਪਹਿਲੇ ਬੱਲੇਬਾਜ਼ੀ ਕਰਨ ਵਾਲੀ ਟੀਮ 260 ਤੋਂ ਜ਼ਿਆਦਾ ਦਾ ਸਕੋਰ ਬਣਾ ਸਕਦੀ ਹੈ। ਹਾਲਾਂਕਿ ਓਸ ਦੇ ਕਾਰਨ ਦੂਜੀ ਪਾਰੀ 'ਚ ਫੀਲਡਿੰਗ ਕਰਨ ਵਾਲੀ ਟੀਮ ਨੂੰ ਥੋੜ੍ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
1500-2000 ਜਵਾਨ ਰਹਿਣਗੇ ਤਾਇਨਾਤ
ਮੈਚ ਦੇ ਦਿਨ ਸਟੇਡੀਅਮ ਦੇ ਚਾਰੇ ਪਾਸੇ 1500-2000 ਜਵਾਨ ਤਾਇਨਾਤ ਰਹਿਣਗੇ। ਸ਼ਨੀਵਾਰ ਨੂੰ ਸਟੇਡੀਅਮ 'ਚ ਐੱਸ.ਐੱਸ.ਪੀ ਕਿਸ਼ੋਰ ਕੌਸ਼ਲ ਨੇ ਸੁਰੱਖਿਆ ਨੂੰ ਲੈ ਕੇ ਜਵਾਨਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਦਰਸ਼ਕਾਂ ਨੂੰ ਤਿੰਨ ਲੇਅਰ ਦੀ ਸੁਰੱਖਿਆ ਘੇਰੇ 'ਚੋਂ ਲੰਘ ਕੇ ਸਟੇਡੀਅਮ ਦੇ ਅੰਦਰ ਐਂਟਰੀ ਮਿਲੇਗੀ।
11 ਸਥਾਨਾਂ 'ਤੇ ਪਾਰਕਿੰਗ ਦੀ ਵਿਵਸਥਾ
ਸਟੇਡੀਅਮ ਦੇ ਆਲੇ-ਦੁਆਲੇ 11 ਥਾਵਾਂ ਦੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਮੈਚ ਖਤਮ ਹੋਣ ਤੋਂ ਬਾਅਦ 50 ਤੋਂ ਜ਼ਿਆਦਾ ਟ੍ਰੈਫਿਕ ਜਵਾਨ ਸਟੇਡੀਅਮ ਜਾਣ ਵਾਲੇ ਰਸਤੇ 'ਤੇ ਪ੍ਰਤੀਨਿਯੁਕਤ ਕੀਤੇ ਗਏ ਹਨ।

ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਤਿੰਨ ਮੈਂਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਰਾਂਚੀ ਦੇ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੁਕਾਬਲੇ ਲਈ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਤਿਆਰ ਹੈ। ਸੀਰੀਜ਼ 'ਚ 1-0 ਤੋਂ ਫਿਲਹਾਲ ਦੱਖਣੀ ਅਫਰੀਕਾ ਅੱਗੇ ਚੱਲ ਰਿਹਾ ਹੈ। ਉਸ ਨੇ ਪਹਿਲੇ ਮੈਚ 'ਚ ਭਾਰਤ ਨੂੰ ਨੌ ਦੌੜਾਂ ਨਾਲ ਹਰਾਇਆ ਸੀ।

ਹੈੱਡ ਟੂ ਹੈੱਡ
ਕੁੱਲ ਮੈਚ-88
ਭਾਰਤ-35 ਜਿੱਤੇ
ਦੱਖਣੀ ਅਫਰੀਕਾ-50 ਜਿੱਤੇ
ਨੋਰਿਲਟ-3
ਮੌਸਮ- ਰਾਂਚੀ 'ਚ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹੇਗਾ ਅਤੇ ਆਸਮਾਨ 'ਚ ਅੰਸ਼ਿਕ ਰੂਪ ਨਾਲ ਬੱਦਲ ਛਾਏ ਰਹਿਣਗੇ। ਮੈਚ 'ਚ ਬਾਰਿਸ਼ ਨਾਲ ਰੁਕਾਵਟ ਦੇਖਣ ਦੀ ਸੰਭਾਵਨਾ ਹੈ ਕਿਉਂਕਿ ਮੈਚ ਦੇ ਦਿਨ ਬਾਰਿਸ਼ ਦੀ 80 ਫੀਸਦੀ ਸੰਭਾਵਨਾ ਹੈ। ਹਵਾ ਦੀ ਗਤੀ 30 ਕਿਲੋਮੀਟਰ ਪ੍ਰਤੀ ਘੰਟੇ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ।
ਪਿਚ ਰਿਪੋਰਟ
ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ ਦੀ ਪਿਚ 'ਚ ਸਫੈਦ ਗੇਂਦ ਵਾਲੀਆਂ ਖੇਡਾਂ 'ਚ ਬੱਲੇਬਾਜ਼ੀ ਦੇ ਅਨੁਕੂਲ ਪੱਧਰ ਹੈ। ਇਥੇ ਪਹਿਲੀ ਪਾਰੀ ਦਾ ਔਸਤ ਸਕੋਰ 247 ਹੈ ਪਰ ਟੀਮਾਂ ਨੇ 2019 'ਚ ਇਥੇ ਆਖਿਰੀ ਇਕ ਦਿਨੀਂ ਮੈਚ 'ਚ ਕੁੱਲ 280 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 
ਭਾਰਤ : ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਵਿਕਟਕੀਪਰ), ਸੰਜੂ ਸੈਮਸਨ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਅਵੇਸ਼ ਖਾਨ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ।
ਦੱਖਣੀ ਅਫ਼ਰੀਕੀ ਟੀਮ : ਜਾਨੇਮਨ ਮਲਾਨ, ਕੁਇੰਟਨ ਡਿਕਾਕ (ਵਿਕਟਕੀਪਰ), ਟੇਂਬਾ ਬਾਵੁਮਾ, ਏਡੇਨ ਮਾਰਕਰਮ, ਹੈਨਰਿਕ ਕਲੇਸਨ, ਡੇਵਿਡ ਮਿਲਰ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕਗਿਸੋ ਰਬਾਡਾ, ਲੁੰਗੀ ਐਨਡਿਗੀ, ਤਬਰੇਜ਼ ਸ਼ਮਸੀ।

ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

 

 


Aarti dhillon

Content Editor

Related News