INDvsSA 1st Test Day 2 : ਦੂਜੇ ਦਿਨ ਦੀ ਖੇਡ ਖ਼ਤਮ, ਦੱਖਣੀ ਅਫਰੀਕਾ ਦੀ ਸਥਿਤੀ ਮਜ਼ਬੂਤ, ਬਣਾਈਆਂ 256 ਦੌੜਾਂ

Wednesday, Dec 27, 2023 - 09:38 PM (IST)

INDvsSA 1st Test Day 2 : ਦੂਜੇ ਦਿਨ ਦੀ ਖੇਡ ਖ਼ਤਮ, ਦੱਖਣੀ ਅਫਰੀਕਾ ਦੀ ਸਥਿਤੀ ਮਜ਼ਬੂਤ, ਬਣਾਈਆਂ 256 ਦੌੜਾਂ

ਸਪੋਰਟਸ ਡੈਸਕ-  ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅੱਜ ਸੁਪਰਸਪੋਰਟਸ ਪਾਰਕ, ​​ਸੈਂਚੁਰੀਅਨ ਵਿੱਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੀਨ ਐਲਗਰ ਦੇ ਸ਼ਾਨਦਾਰ ਸੈਂਕੜੇ ਅਤੇ ਡੇਵਿਡ ਬੈਡਿੰਗਮ ਦੇ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ 5 ਵਿਕਟਾਂ ਗੁਆ ਕੇ 256 ਦੌੜਾਂ ਬਣਾ ਲਈਆਂ ਹਨ। 

ਇਸ ਤੋਂ ਪਹਿਲਾਂ ਭਾਰਤ ਨੇ ਕੱਲ ਦੇ 8 ਵਿਕਟਾਂ 'ਤੇ 208 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਭਾਰਤੀ ਬੱਲੇਬਾਜ਼ ਕੇ.ਐੱਲ. ਰਾਹੁਲ ਸ਼ਾਨਦਾਰ ਸੈਂਕੜਾ ਲਗਾਉਂਦੇ ਹੋਏ 101 ਦੌੜਾਂ ਦੀ ਪਾਰੀ ਖੇਡੀ ਤੇ ਭਾਰਤੀ ਪਾਰੀ 245 ਦੌੜਾਂ ਬਣਾ ਕੇ ਆਲ-ਆਊਟ ਹੋ ਗਈ। ਰਾਹੁਲ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਸਕੋਰਬੋਰਡ 'ਚ ਖ਼ਾਸ ਯੋਗਦਾਨ ਨਹੀਂ ਪਾ ਸਕਿਆ। 

ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਏਡਨ ਮਾਰਕਰਮ ਦੇ ਆਊਟ ਹੋਣ ਨਾਲ ਲੱਗਾ। ਏਡਨ 5 ਦੌੜਾਂ ਬਣਾ ਸਿਰਾਜ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੀ ਦੂਜੀ ਵਿਕਟ ਟੋਨੀ ਡੀ ਜ਼ਰਜ਼ੀ ਦੇ ਆਊਟ ਹੋਣ ਨਾਲ ਡਿੱਗੀ। ਟੋਨੀ 28 ਦੌੜਾਂ ਬਣਾ ਬੁਮਰਾਹ ਵਲੋਂ ਆਊਟ ਹੋਇਆ। ਦੱਖਣੀ ਅਫਰੀਕਾ ਨੂੰ ਤੀਜਾ ਝਟਕਾ ਕੀਗਨ ਪੀਟਰਸਨ ਦੇ ਆਊਟ ਹੋਣ ਨਾਲ ਲੱਗਾ। ਕੀਗਨ 2 ਦੌੜਾਂ ਬਣਾ ਬੁਮਰਾਹ ਵਲੋਂ ਆਊਟ ਹੋਇਆ।

ਇਹ ਵੀ ਪੜ੍ਹੋ : ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵਾਪਸ ਕੀਤਾ 'ਖੇਲ ਰਤਨ' ਤੇ 'ਅਰਜੁਨ ਐਵਾਰਡ', PM ਮੋਦੀ ਨੂੰ ਲਿਖੀ ਚਿੱਠੀ

ਇਸ ਤੋਂ ਬਾਅਦ ਬੈਡਿੰਗਮ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਤੇ ਉਹ 56 ਦੌੜਾਂ ਬਣਾ ਕੇ ਸਿਰਾਜ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ। ਕੈਇਲੀ ਵਰਨੈਨ ਵੀ ਜਲਦੀ ਹੀ 4 ਦੌੜਾਂ ਬਣਾ ਕੇ ਪ੍ਰਸਿੱਧ ਕ੍ਰਿਸ਼ਨਾ ਦੀ ਗੇਂਦ 'ਤੇ ਆਉਟ ਹੋ ਗਿਆ।ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਡੀਵ ਐਲਗਰ ਨੇ ਸੈਂਕੜਾ ਲਗਾ ਲਿਆ ਹੈ ਤੇ ਉਹ 140 ਦੌੜਾਂ ਬਣਾ ਕੇ ਖੇਡ ਰਹੇ ਹਨ। ਖਬਰ ਲਿਖੇ ਜਾਣ ਸਮੇਂ ਤਕ ਦੱਖਣੀ ਅਫਰੀਕਾ ਨੇ 5 ਵਿਕਟਾਂ ਗੁਆ ਕੇ 256 ਦੌੜਾਂ ਬਣਾ ਲਈਆਂ ਸਨ। ਹੁਣ ਦੱਖਣੀ ਅਫਰੀਕਾ ਕੋਲ 11 ਦੌੜਾਂ ਦੀ ਬੜ੍ਹਤ ਹੈ।

ਇਹ ਵੀ ਪੜ੍ਹੋ : ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਸਿੱਧੀਵਿਨਾਇਕ ਗਣਪਤੀ ਮੰਦਰ ਪਹੁੰਚੀ

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ - ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਬਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ. ਐੱਲ. ਰਾਹੁਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ

ਦੱਖਣੀ ਅਫਰੀਕਾ - ਡੀਨ ਐਲਗਰ, ਏਡੇਨ ਮਾਰਕਰਮ, ਟੋਨੀ ਡੀ ਜ਼ੋਰਜ਼ੀ, ਟੇਂਬਾ ਬਾਵੁਮਾ (ਕਪਤਾਨ), ਕੀਗਨ ਪੀਟਰਸਨ, ਡੇਵਿਡ ਬੇਡਿੰਘਮ, ਕਾਇਲ ਵੇਰੇਨ (ਵਿਕਟਕੀਪਰ), ਮਾਰਕੋ ਜੈਨਸਨ, ਗੇਰਾਲਡ ਕੋਏਟਜ਼ੀ, ਕਾਗਿਸੋ ਰਬਾਡਾ, ਨੈਂਡਰੇ ਬਰਗਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News