ਪਾਕਿ ਕ੍ਰਿਕਟਰ ਨੇ ਬੰਨ੍ਹੇ ਹਾਰਦਿਕ ਦੇ ਬੂਟ ਦੇ ਫੀਤੇ, ਖ਼ੂਬਸੂਰਤ ਤਸਵੀਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Sunday, Sep 03, 2023 - 04:36 PM (IST)

ਪਾਕਿ ਕ੍ਰਿਕਟਰ ਨੇ ਬੰਨ੍ਹੇ ਹਾਰਦਿਕ ਦੇ ਬੂਟ ਦੇ ਫੀਤੇ, ਖ਼ੂਬਸੂਰਤ ਤਸਵੀਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਸਪੋਰਟਸ ਡੈਸਕ- ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਏਸ਼ੀਆ ਕੱਪ ਮੈਚ ਮੀਂਹ ਕਾਰਨ ਰੱਦ ਹੋ ਗਿਆ। ਜਿੱਥੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਥੇ ਹੀ ਭਾਰਤ ਵਲੋਂ ਈਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਦੀ ਸਾਂਝੇਦਾਰੀ ਨੇ ਸੁਰਖੀਆਂ ਬਟੋਰੀਆਂ। ਇਸ ਦੌਰਾਨ ਇਕ ਹੋਰ ਘਟਨਾ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਇਸ ਕਾਰਨ ਸ਼ਾਦਾਬ ਖਾਨ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।

ਇਹ ਵੀ ਪੜ੍ਹੋ- ਅੱਜ ਆਹਮੋ-ਸਾਹਮਣੇ ਹੋਣਗੇ ਬੰਗਲਾਦੇਸ਼ ਅਤੇ ਅਫਗਾਨਿਸਤਾਨ, ਜਾਣੋ ਸਮਾਂ ਅਤੇ ਸੰਭਾਵਿਤ ਪਲੇਇੰਗ 11
ਅਸਲ 'ਚ ਮੈਚ ਦੌਰਾਨ ਸ਼ਾਦਾਬ ਖਾਨ ਸਪੋਰਟਸਮੈਨਸ਼ਿਪ ਦਿਖਾਉਂਦੇ ਹੋਏ ਹਾਰਦਿਕ ਪੰਡਯਾ ਦੀ ਜੁੱਤੀ ਦੇ ਲੇਸ ਬੰਨ੍ਹਦੇ ਨਜ਼ਰ ਆਏ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਨੇ ਕਈ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਖੇਡ ਦੀ ਗੱਲ ਕਰੀਏ ਤਾਂ ਈਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਨੇ ਉੱਚ ਦਰਜੇ ਦੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੀ ਪਾਰੀ ਨੂੰ ਮੁੜ ਸੁਰਜੀਤ ਕੀਤਾ। ਹਾਲਾਂਕਿ ਦੋਵੇਂ ਬੱਲੇਬਾਜ਼ ਸੈਂਕੜਾ ਬਣਾਉਣ ਤੋਂ ਖੁੰਝ ਗਏ ਅਤੇ ਸ਼ਾਨਦਾਰ ਪਾਰੀਆਂ ਖੇਡੀਆਂ। ਕਿਸ਼ਨ (81 ਗੇਂਦਾਂ 'ਚ 82) ਅਤੇ ਪੰਡਯਾ (90 ਗੇਂਦਾਂ 'ਚ 87) ਨੇ ਪੰਜਵੇਂ ਵਿਕਟ ਲਈ 138 ਦੌੜਾਂ ਜੋੜੀਆਂ ਜਿਸ ਨਾਲ ਉਨ੍ਹਾਂ ਦੀ ਟੀਮ ਸ਼ਨੀਵਾਰ ਨੂੰ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ 14.1 ਓਵਰਾਂ 'ਚ 4 ਵਿਕਟਾਂ 'ਤੇ 66 ਦੌੜਾਂ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ- ਮੈਰੀਕਾਮ ਨੇ ਕਾਮ ਪਿੰਡ 'ਚ ਸੁਰੱਖਿਆ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਸ਼ਾਹੀਨ ਸ਼ਾਹ ਅਫਰੀਦੀ ਪਾਕਿਸਤਾਨ ਦੇ ਲਈ ਗੇਂਦ ਦੇ ਨਾਲ ਸਟਾਰ ਸਨ ਕਿਉਂਕਿ ਉਨ੍ਹਾਂ ਨੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀਆਂ ਅਹਿਮ ਵਿਕਟਾਂ ਲਈਆਂ। ਸ਼੍ਰੇਅਸ ਅਈਅਰ (14) ਅਤੇ ਸ਼ੁਭਮਨ ਗਿੱਲ (10) ਵੀ ਪਹਿਲੀ ਪਾਰੀ 'ਚ ਵੱਡਾ ਸਕੋਰ ਬਣਾਉਣ 'ਚ ਨਾਕਾਮ ਰਹੇ ਅਤੇ ਸਸਤੇ 'ਚ ਆਊਟ ਹੋ ਗਏ। ਮੀਂਹ ਕਾਰਨ ਪਾਕਿਸਤਾਨ ਬੱਲੇਬਾਜ਼ੀ ਨਹੀਂ ਕਰ ਸਕਿਆ ਅਤੇ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਦੂਜੇ ਪਾਸੇ ਭਾਰਤ ਦਾ ਇਕ ਮੈਚ ਤੋਂ ਇਕ ਅੰਕ ਹੈ ਅਤੇ ਉਹ ਗਰੁੱਪ ਏ 'ਚ ਦੂਜੇ ਸਥਾਨ 'ਤੇ ਹੈ। ਅੰਕ ਸੂਚੀ 'ਚ ਚੋਟੀ ਦੀਆਂ ਦੋ ਟੀਮਾਂ ਸੁਪਰ ਫੋਰ 'ਚ ਥਾਂ ਬਣਾਉਣਗੀਆਂ। ਮੇਨ ਇਨ ਬਲੂ ਨੂੰ 4 ਸਤੰਬਰ ਨੂੰ ਉਸੇ ਮੈਦਾਨ 'ਤੇ ਖੇਡੇ ਜਾਣ ਵਾਲੇ ਗਰੁੱਪ-ਏ ਦੇ ਆਖ਼ਰੀ ਮੈਚ 'ਚ ਨੇਪਾਲ ਖ਼ਿਲਾਫ਼ ਮੈਚ ਜਿੱਤਣਾ ਹੋਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News