IND vs NZ: ਸੱਟ ਕਾਰਨ ਵਨਡੇ ਸੀਰੀਜ਼ ਤੋਂ ਬਾਹਰ ਸ਼੍ਰੇਅਸ, ਹੁਣ ਸੂਰਯਕੁਮਾਰ ਦਾ ਪਲੇਇੰਗ 11 'ਚ ਖੇਡਣਾ ਯਕੀਨੀ
Tuesday, Jan 17, 2023 - 03:48 PM (IST)
ਸਪੋਰਟਸ ਡੈਸਕ— ਨਿਊਜ਼ੀਲੈਂਡ ਖਿਲਾਫ ਤਿੰਨ ਵਨਡੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਲੈਅ 'ਚ ਚੱਲ ਰਹੇ ਸ਼੍ਰੇਅਸ ਅਈਅਰ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹ ਪਿੱਠ ਦੇ ਦਰਦ ਕਾਰਨ ਬਾਹਰ ਹੈ। ਹੁਣ ਉਨ੍ਹਾਂ ਦੀ ਥਾਂ ਰਜਤ ਪਾਟੀਦਾਰ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹਨੀ ਟ੍ਰੈਪ 'ਚ ਫਸਿਆ ਬਾਬਰ ਆਜ਼ਮ! ਸੋਸ਼ਲ ਮੀਡੀਆ 'ਤੇ ਲੀਕ ਹੋਈਆਂ ਨਿੱਜੀ ਵੀਡੀਓਜ਼
ਬੀਸੀਸੀਆਈ ਨੇ ਕਿਹਾ, "ਟੀਮ ਇੰਡੀਆ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਪਿੱਠ ਦੀ ਸੱਟ ਕਾਰਨ ਨਿਊਜ਼ੀਲੈਂਡ ਦੇ ਖਿਲਾਫ ਆਗਾਮੀ 3 ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਰਜਤ ਪਾਟੀਦਾਰ ਨੂੰ ਉਸ ਦੀ ਥਾਂ 'ਤੇ ਰੱਖਿਆ ਗਿਆ ਹੈ।" ਬਿਆਨ 'ਚ ਕਿਹਾ ਗਿਆ ਹੈ, ''ਉਹ ਹੋਰ ਮੁਲਾਂਕਣ ਅਤੇ ਪ੍ਰਬੰਧਨ ਲਈ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਜਾਵੇਗਾ।
ਸ਼੍ਰੇਅਸ ਅਈਅਰ ਟੀਮ ਇੰਡੀਆ ਲਈ ਖਾਸ ਤੌਰ 'ਤੇ ਵਨਡੇ ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਅਈਅਰ ਨੇ 38 ਪਾਰੀਆਂ ਖੇਡੀਆਂ ਹਨ ਅਤੇ ਦੋ ਸੈਂਕੜੇ ਅਤੇ 14 ਅਰਧ ਸੈਂਕੜੇ ਸਮੇਤ 1631 ਦੌੜਾਂ ਬਣਾਈਆਂ ਹਨ। ਉਸਦਾ ਸਰਵੋਤਮ ਸਕੋਰ 113* ਹੈ। 96.50 ਦੀ ਸਟ੍ਰਾਈਕ ਰੇਟ 'ਤੇ ਉਸ ਦੀ ਔਸਤ 46.60 ਹੈ।
ਸੂਰਯਕੁਮਾਰ ਦਾ ਹੁਣ ਖੇਡਣਾ ਯਕੀਨੀ ਹੈ
ਅਈਅਰ ਦੇ ਬਾਹਰ ਹੋਣ ਨਾਲ ਹਾਲਾਂਕਿ ਹੁਣ ਸੂਰਯਕੁਮਾਰ ਯਾਦਵ ਦਾ ਪਲੇਇੰਗ ਇਲੈਵਨ 'ਚ ਖੇਡਣਾ ਯਕੀਨੀ ਜਾਪਦਾ ਹੈ। ਸੂਰਯਕੁਮਾਰ ਨੂੰ ਨੰਬਰ-4 'ਤੇ ਖੇਡਦੇ ਦੇਖਿਆ ਜਾ ਸਕਦਾ ਹੈ, ਹਾਲਾਂਕਿ ਉਹ ਸ਼੍ਰੀਲੰਕਾ ਖਿਲਾਫ ਤੀਜੇ ਮੈਚ 'ਚ ਸਿਰਫ 4 ਦੌੜਾਂ ਹੀ ਬਣਾ ਸਕੇ ਸਨ। ਪਰ ਹੁਣ ਅਈਅਰ ਦੀ ਗੈਰ-ਮੌਜੂਦਗੀ 'ਚ ਸੂਰਯਕੁਮਾਰ ਕੋਲ ਵਨਡੇ 'ਚ ਵੀ ਖੁਦ ਨੂੰ ਸਾਬਤ ਕਰਨ ਦਾ ਮੌਕਾ ਹੈ।
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ :
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਸਿਰਾਜ, ਉਮਰਾਨ ਮਲਿਕ, ਮੁਹੰਮਦ ਸ਼ੰਮੀ
ਇਹ ਵੀ ਪੜ੍ਹੋ : ਰਾਣੀ ਰਾਮਪਾਲ ਨੇ ਵਾਪਸੀ 'ਤੇ ਗੋਲ ਕੀਤਾ, ਭਾਰਤ ਨੇ ਦੱਖਣੀ ਅਫਰੀਕਾ ਨੂੰ 5-1 ਨਾਲ ਹਰਾਇਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।